ਸਪਰਮ ਡੋਨਰਾਂ ਲਈ ਚੀਨ ਨੇ ਰੱਖੀ ਅਜੀਬ ਸ਼ਰਤ

04/07/2018 8:44:49 PM

ਪੇਇਚਿੰਗ— ਚੀਨ ਦੇ ਸਭ ਤੋਂ ਵੱਡੇ ਸਪਰਮ ਬੈਂਕ ਨੇ ਇਕ ਅਜੀਬ ਫਰਮਾਨ ਜਾਰੀ ਕੀਤਾ ਹੈ, ਜਿਸ ਨੇ ਉਥੇ ਦੇ ਲੋਕਾਂ 'ਚ ਹਲਚਲ ਮਚਾ ਦਿੱਤੀ ਹੈ। ਦਰਅਲਸ ਪੇਇਚਿੰਗ ਦੇ ਸਪਰਮ ਬੈਂਕ ਪੇਕਿੰਗ ਯੂਨੀਵਰਸਿਟੀ ਥਰਡ ਹਸਪਤਾਲ ਨੇ ਇਕ ਅਜੀਬ ਜਿਹੀ ਸ਼ਰਤ ਰੱਖੀ ਹੈ ਕਿ ਸਿਰਫ ਉਹੀ ਲੋਕ ਸਪਰਮ ਡੋਨੇਟ ਕਰ ਸਕਣਗੇ, ਜਿਨ੍ਹਾਂ 'ਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪ੍ਰਤੀ ਵਫਾਦਾਰੀ ਤੇ ਵਿਸ਼ਵਾਸ ਹੋਵੇਗਾ। ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਇਸ ਬੈਂਕ ਨੇ ਜਾਰੀ ਕੀਤੀਆਂ ਹਨ।
ਕਿਹਾ ਜਾ ਰਿਹਾ ਹੈ ਕਿ ਸਪਰਮ ਬੈਂਕ ਦਾ ਇਹ ਫਰਮਾਨ ਕਮਿਊਨਿਸਟ ਪਾਰਚੀ ਤੇ ਉਸ ਦੇ ਮੁਖੀ ਸ਼ੀ ਚਿਨਫਿੰਗ ਨੂੰ ਖੁਸ਼ ਕਰਨ ਲਈ ਜਾਰੀ ਕੀਤਾ ਹੈ। ਇਹ ਫਰਮਾਨ ਇਕ ਸਪਰਮ ਡੋਨੇਸ਼ਨ ਅਭਿਆਨ ਦਾ ਇਕ ਹਿੱਸਾ ਹੈ ਜੋ ਸਪਰਮ ਬੈਂਕ ਨੇ ਬੁੱਧਵਾਰ ਤੋਂ ਸ਼ੁਰੂ ਕੀਤਾ ਹੈ। ਸਪਰਮ ਬੈਂਕ ਵੱਲੋਂ ਵੀਚੈਟ 'ਤੇ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਜਿਸ 'ਚ ਡੋਨਰਸ ਲਈ ਸ਼ਰਤ ਦੱਸੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ, 'ਡੋਨਰ ਨੂੰ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਹੈ। ਕਮਿਊਨਿਸਟ ਪਾਰਟੀ ਦੀ ਅਗਵਾਈ ਸਵੀਕਾਰ ਹੋਣੀ ਚਾਹੀਦੀ ਹੈ, ਪਾਰਟੀ ਦੇ ਕੰਮ ਤੇ ਸਿਧਾਂਤਾਂ ਪ੍ਰਤੀ ਵਫਾਦਾਰੀ ਹੋਣੀ ਚਾਹੀਦੀ ਹੈ। ਨਾਲ ਹੀ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਮੱਸਿਆ ਤੋਂ ਪਰੇ ਹੋਣਾ ਚਾਹੀਦਾ ਹੈ।
ਹਾਲਾਂਕਿ ਬੈਂਕ ਇਸ ਆਧਾਰ 'ਤੇ ਡੋਨਰਸ ਨੂੰ ਕਿਵੇ ਵੈਰੇਫਾਈ ਕਰੇਗਾ, ਇਸ 'ਤੇ ਸਪਰਮ ਬੈਂਕ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਸਮਾਚਾਰ ਏਜੰਸੀ ਏ.ਐੱਫ.ਪੀ. ਨੇ ਜਦੋਂ ਸਪਰਮ ਬੈਂਕ ਤੋਂ ਪੁੱਛਿਆ ਕਿ ਕੀ ਇਹ ਸ਼ਰਤਾਂ ਸਰਕਾਰੀ ਪਾਲੀਸੀ ਦਾ ਹਿੱਸਾ ਹਨ ਤਾਂ ਉਸ 'ਤੇ ਕੋਈ ਜਵਾਬ ਨਹੀਂ ਮਿਲਿਆ।


Related News