57 ਸਾਲਾ ਔਰਤ ਦੇ ਸਿਰ ''ਚ ਖੁੱਭੀ ਕੈਂਚੀ, ਵਾਲ-ਵਾਲ ਬਚੀ ਜਾਨ

04/07/2018 2:47:51 PM

ਬੀਜਿੰਗ(ਬਿਊਰੋ)— ਚੀਨ ਵਿਚ ਇਕ ਔਰਤ ਨਾਲ ਅਜਿਹਾ ਹਾਦਸਾ ਵਾਪਰਿਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸਿਆ ਕਿ ਜਾ ਰਿਹਾ ਹੈ ਕਿ ਚੀਨ ਦੀ ਇਕ ਔਰਤ ਦੇ ਸਿਰ ਵਿਚ ਕੈਂਚੀ ਖੁੱਭ ਗਈ ਸੀ, ਜਿਸ ਤੋਂ ਬਾਅਦ ਔਰਤ ਦਰਦ ਨਾਲ ਤੜਫਦੇ ਹੋਏ ਖੁਦ ਹੀ ਬੱਸ ਰਾਹੀਂ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਔਰਤ ਦੇ ਸਿਰ ਵਿਚੋਂ ਕੈਂਚੀ ਕੱਢੀ। ਹੁਣ ਔਰਤ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਉਥੇ ਹੀ ਡਾਕਟਰ ਔਰਤ ਦੀ ਹਿਮਤ ਦੇਖ ਕੇ ਹੈਰਾਨ ਹੋ ਗਏ ਹਨ।

PunjabKesari
ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੇ ਸਿਰ ਵਿਚ ਕੈਂਚੀ ਦਾ ਇਕ ਭਾਗ 1.5 ਇੰਚ ਅੰਦਰ ਚਲਾ ਗਿਆ ਸੀ ਅਤੇ ਕੈਂਚੀ ਨੂੰ ਸਿਰ ਵਿਚੋਂ ਬਾਹਰ ਕੱਢਣ ਲਈ ਡਾਕਟਰਾਂ ਨੂੰ ਕਾਫੀ ਸਾਵਧਾਨੀ ਵਰਤਨੀ ਪਈ। ਇਸ ਦੌਰਾਨ ਔਰਤ ਦੇ 2 ਆਪਰੇਸ਼ਨ ਕੀਤੇ ਗਏ। ਡਾਟਕਰਾਂ ਮੁਤਾਬਕ ਅਜੇ ਔਰਤ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਿਚ ਸਮਾਂ ਲੱਗੇਗਾ। ਮਹਿਲਾ ਨੂੰ ਅਜੇ ਕੁੱਝ ਦਿਨ ਹੋਰ ਹਸਪਤਾਲ ਵਿਚ ਹੀ ਰਹਿਣਾ ਹੋਵੇਗਾ।
ਇਸ ਚੀਨੀ ਔਰਤ ਦਾ ਨਾਂ ਸ਼ੇਨ ਦੱਸਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਖੇਤ ਵਿਚ ਕਟਾਈ ਕਰ ਰਹੀ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਅੱਗੇ ਔਰਤ ਨੇ ਦੱਸਿਆ ਕਿ ਉਹ ਖੇਤ ਵਿਚ ਲੱਗੇ ਇਕ ਦਰਖੱਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਦੌਰਾਨ ਉਸ ਨੇ ਬਾਂਸ ਨਾਲ ਕੈਂਚੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇਹ ਯੋਜਨਾ ਸਫਲ ਨਹੀਂ ਹੋ ਸਕੀ ਅਤੇ ਬਾਂਸ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਕੈਂਚੀ ਉਸ ਦੇ ਸਿਰ ਵਿਚ ਖੁੰਭ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਨਾਲ ਇਹ ਹਾਦਸਾ ਵਾਪਰਿਆ ਸੀ, ਉਦੋਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਇਸ ਬਹਾਦਰ ਔਰਤ ਨੇ ਖੁਦ 'ਤੇ ਕਾਬੂ ਕੀਤਾ ਅਤੇ ਸਰਕਾਰੀ ਬੱਸ ਵਿਚ ਬੈਠ ਕੇ ਹਸਪਤਾਲ ਗਈ। ਔਰਤ ਨੂੰ ਬੱਸ ਤੋਂ ਹਸਪਤਾਲ ਪਹੁੰਚਣ ਵਿਚ ਕਰੀਬ 1 ਘੰਟੇ ਦਾ ਸਮਾ ਲੱਗਾ। ਔਰਤ ਦੀ ਉਮਰ 57 ਸਾਲ ਦੱਸੀ ਜਾ ਰਹੀ ਹੈ।


Related News