ਚੀਨ ''ਚ ਇੰਨਾਂ ਕੰਮ ਦਾ ਬੋਝ ਕਿ 240 ਪੁਲਸ ਕਰਮਚਾਰੀਆਂ ਦੀ ਹੋਈ ਮੌਤ

04/06/2018 12:15:01 AM

ਬੀਜਿੰਗ— ਪਿਛਲੇ ਸਾਲ ਆਪਣੀ ਡਿਊਟੀ ਕਰਦੇ ਹੋਏ 240 ਪੁਲਸ ਕਰਮਚਾਰੀਆਂ ਨੂੰ ਆਪਣੀ ਜਾਨ ਗੁਆਉਣਾ ਪਈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪੁਲਸ ਕਰਮਚਾਰੀਆਂ ਦੀ ਮੌਤ ਕੰਮ ਦੇ ਵਧਦੇ ਪ੍ਰੈਸ਼ਰ ਕਾਰਨ ਹੋਈ ਹੈ। ਲੋਕ ਸੁਰੱਖਿਆ ਮੰਤਰਾਲੇ ਦੇ ਇਕ ਬਿਆਨ 'ਚ ਦੱਸਿਆ ਗਿਆ ਕਿ ਸੋਧ ਤੋਂ ਪਤਾ ਲੱਗਾ ਹੈ ਕਿ ਫ੍ਰੰਟਲਾਈਨ 'ਤੇ ਤਾਇਨਾਤ ਪੁਲਸ ਕਰਮਚਾਰੀ ਇਕ ਦਿਨ 'ਚ 13 ਤੋਂ 15 ਘੰਟੇ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਵਾਧੂ ਕੰਮ ਨੂੰ ਚਿੰਤਾ ਦਾ ਗੰਭੀਰ ਵਿਸ਼ਾ ਦੱਸਦੇ ਹਨ। ਮੰਤਰਾਲੇ ਦੇ ਮੁਤਾਬਕ ਕੰਮ ਦੇ ਬੋਝ ਦੇ ਕਾਰਨ 246 ਪੁਲਸ ਕਰਮਚਾਰੀਆਂ ਦੀ ਮੌਤ ਖਤਰਨਾਕ ਦਿਸ਼ਾ ਵੱਲ ਇਸ਼ਾਰਾ ਹੈ।
ਚੀਨ ਦੀ ਸਰਕਾਰੀ ਪੱਤਰਕਾਰ ਏਜੰਸੀ ਮੁਤਾਬਕ ਮੰਤਰਾਲੇ ਨੇ ਅਧਿਕਾਰੀਆਂ ਦੇ ਪਰਿਵਾਰ ਦੇ ਲਈ ਪੈਨਸ਼ਨ 'ਚ ਵਾਧਾ ਕੀਤਾ ਤੇ ਬੀਮਾ ਵਿਵਸਥਾ 'ਚ ਸੁਧਾਰ ਕੀਤਾ। ਇਸ ਤੋਂ ਇਲਾਵਾ ਉਹ ਅਧਿਕਾਰੀਆਂ ਨੂੰ ਮੈਡੀਕਲ ਖਰਚ ਤੇ ਉਨ੍ਹਾਂ ਦੇ ਬੱਚਿਆਂ ਨੂੰ ਮਦਦ ਵੀ ਉਪਲੱਬਧ ਕਰਵਾਏਗਾ। ਮੰਤਰਾਲੇ ਨੇ ਕਰਮਚਾਰੀਆਂ ਦੇ ਕੰਮ ਦੇ ਬੋਝ ਨੂੰ ਘੱਟ ਕਰਨ ਦੇ ਲਈ ਵਿਗਿਆਨਕ ਤੇ ਤਕਨੀਕੀ ਉਪਕਰਨਾਂ ਦੀ ਵਰਤੋਂ ਦੇ ਮਹੱਤਵ 'ਤੇ ਵੀ ਰੌਸ਼ਨੀ ਪਾਈ ਹੈ।
ਕੁਝ ਸਮਾਂ ਪਹਿਲਾਂ ਆਏ ਇਕ ਸਰਵੇ ਦੇ ਮੁਤਾਬਕ ਇਹ ਖੁਲਾਸਾ ਕੀਤਾ ਗਿਆ ਸੀ ਕਿ ਪੁਲਸ ਕਰਮਚਾਰੀ ਪ੍ਰੈਸ਼ਰ 'ਚ ਕੰਮ ਕਰਨ ਲਈ ਮਜਬੂਰ ਹਨ। ਇਹ ਸਰਵੇ ਸਿਰਫ ਚੀਨ ਨਹੀਂ ਬਲਕਿ ਕਈ ਦੇਸ਼ਾਂ ਨੂੰ ਮਿਲਾ ਕੇ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਸਨ। ਹੁਣ ਚੀਨ 'ਚ ਹੋਇਆ ਸਰਵੇ ਦਿਖਾਉਂਦਾ ਹੈ ਕਿ ਪੁਲਸ ਕਰਮਚਾਰੀਆਂ ਨੂੰ ਬੇਹੱਦ ਤਣਾਅ ਤੇ ਕੰਮ ਦੇ ਬੋਝ ਹੇਠ ਕੰਮ ਕਰਨਾ ਪੈਂਦਾ ਹੈ।


Related News