ਅਮਰੀਕਾ ''ਚ ਚੀਨੀ ਨਾਗਰਿਕ ਨੂੰ ਦਿੱਤੀ ਗਈ 10 ਸਾਲ ਦੀ ਸਜ਼ਾ

04/05/2018 11:53:33 AM

ਵਾਸ਼ਿੰਗਟਨ (ਭਾਸ਼ਾ)— ਕੰਸਾਸ ਦੇ ਮੈਨਹੱਟਨ ਵਿਚ ਰਹਿਣ ਵਾਲੇ ਇਕ ਚੀਨੀ ਨਾਗਰਿਕ ਨੂੰ ਅਮਰੀਕਾ ਵਿਚ ਬਣਾਏ ਗਏ ਚਿਕਿਤਸਕ ਝੋਨੇ ਦੇ ਬੀਜ ਚੋਰੀ ਕਰਨ ਅਤੇ ਉਨ੍ਹਾਂ ਨੂੰ ਚੀਨ ਤੋਂ ਆਏ ਦੂਜੇ ਨਾਗਰਿਕਾਂ ਨੂੰ ਦੇਣ ਦੇ ਦੋਸ਼ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਫੈਡਰਲ ਵਕੀਲਾਂ ਨੇ ਚੀਨੀ ਨਾਗਰਿਕ ਵੇਕਿਯਾਂਗ ਝਾਂਗ (51) 'ਤੇ ਸਾਜਸ਼ ਦੇ ਦੋ ਦੋਸ਼ ਅਤੇ ਚੋਰੀ ਦੀਆਂ ਵਸਤਾਂ ਨੂੰ ਦੂਜੇ ਦੇਸ਼ ਵਿਚ ਭੇਜਣ ਦੇ ਇਕ ਦੋਸ਼ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਝਾਂਗ ਕੰਸਾਸ ਦੇ ਜੰਕਸ਼ਨ ਸ਼ਹਿਰ ਵਿਚ ਵੈਨਟ੍ਰੀਆ ਬਾਇਓਸਾਇੰਸ ਲਈ ਝੋਨੇ ਦੀ ਕਾਸ਼ਤ ਦਾ ਕੰਮ ਕਰਦਾ ਸੀ। ਇਸਤਗਾਸਾ ਪੱਖ ਨੇ ਕਿਹਾ ਕਿ ਝਾਂਗ ਨੇ ਆਪਣੇ ਘਰ ਵਿਚ ਵੈਨਟ੍ਰੀਆ ਦੇ ਸੈਂਕੜੇ ਬੀਜ ਇਕੱਠੇ ਕਰ ਕੇ ਰੱਖੇ ਸਨ। ਅਧਿਕਾਰੀਆਂ ਨੂੰ ਵੈਨਟ੍ਰੀਆ ਦੇ ਬੀਜ ਇਕ ਯਾਤਰੀ ਸਾਮਾਨ ਵਿਚੋਂ ਮਿਲੇ, ਜੋ ਚੀਨ ਵਾਪਸ ਜਾ ਰਿਹਾ ਸੀ।


Related News