ਡੇਵਿਡ ਵਾਰਨਰ ਦੀ ਜਗ੍ਹਾ ਹੈਦਰਾਬਾਦ ਦੀ ਟੀਮ 'ਚ ਸ਼ਾਮਲ ਹੋਇਆ ਇਹ ਖਤਰਨਾਕ ਖਿਡਾਰੀ

03/31/2018 2:05:43 PM

ਨਵੀਂ ਦਿੱਲੀ (ਬਿਊਰੋ)- ਬਾਲ ਟੈਂਪਰਿੰਗ ਵਿਵਾਦ ਦੇ ਬਾਅਦ ਵਾਰਨਰ ਅਤੇ ਸਟੀਵ ਸਮਿਥ ਨੂੰ ਕਿ੍ਰਕਟ ਆਸਟਰੇਲੀਆ ਨੇ ਇਕ-ਇਕ ਸਾਲ ਲਈ ਬੈਨ ਕਰ ਦਿੱਤਾ। ਜਿਸ ਕਾਰਨ ਉਹ ਆਈ.ਪੀ.ਐੱਲ. ਤੋਂ ਵੀ ਹੱਥ ਧੋ ਬੈਠੇ। ਇਸ ਦੌਰਾਨ IPL ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਸੀ ਪਰ ਹੁਣ IPL ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਆਈ ਹੈ। IPL ਦੀ ਟੀਮ ਸਨਰਾਈਜਰਸ ਹੈਦਰਾਬਾਦ ਨੇ ਵਾਰਨਰ ਦੀ ਜਗ੍ਹਾਂ ਧਮਾਕੇਦਾਰ ਖਿਡਾਰੀ ਐਲਕਸ ਹੇਲਸ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।

ਦੱਸ ਦਈਏ ਕਿ ਵਾਰਨਰ ਆਈ.ਪੀ.ਐੱਲ. ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਸਨ ਤੇ ਉਨ੍ਹਾਂ ਤੋਂ ਬਾਅਦ ਹੁਣ ਟੀਮ ਦਾ ਕਪਤਾਨ ਕੇਨ ਵਿਲੀਅਮਸਨ ਨੂੰ ਬਣਾਇਆ ਗਿਆ ਹੈ ਪਰ ਵਾਰਨਰ ਦੀ ਜਗ੍ਹਾ ਟੀਮ ਨੂੰ ਸਲਾਮੀ ਬੱਲੇਬਾਜ਼ ਦੀ ਕਮੀ ਖਲ ਰਹੀ ਸੀ। ਜਿਸ ਦੇ ਚਲਦੇ ਹੈਦਰਾਬਾਦ ਨੇ ਐਲਿਕਸ ਹੇਲਸ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।

ਟੀ20 ਵਿਚ ਲਗਾ ਚੁੱਕੇ ਹਨ ਤੂਫਾਨੀ ਸੈਂਕੜਾ
ਹੇਲਸ ਨੇ 2014 ਟੀ20 ਵਿਸ਼ਵ ਕੱਪ ਵਿਚ ਤੂਫਾਨੀ ਸੈਂਕਡ਼ਾ ਜੜਿਅਾ ਸੀ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 27 ਮਾਰਚ ਨੂੰ ਹੋਏ ਟੂਰਨਾਮੈਂਟ ਦੇ 22ਵੇਂ ਮੈਚ ਵਿਚ 64 ਗੇਂਦਾਂ ਵਿਚ 116 ਦੌਡ਼ਾਂ ਠੋਕੀਆਂ ਸਨ, ਜਿਸ ਵਿਚ 11 ਚੌਕੇ ਅਤੇ 6 ਛੱਕੇ ਸ਼ਾਮਲ ਰਹੇ ਹਨ।


Related News