ਸਾਵਧਾਨ: ਇਸ ਐਪ ਦੀ ਮਦਦ ਨਾਲ ਕੋਈ ਵੀ ਕਰ ਸਕਦੈ ਤੁਹਾਡੀ WhatsApp 'ਤੇ ਜਾਸੂਸੀ

03/31/2018 1:22:37 PM

ਜਲੰਧਰ-ਟੈੱਕ ਬਾਜ਼ਾਰ 'ਚ ਚੈਟਵਾਚ ਨਾਂ ਦੀ ਇਕ ਨਵੀਂ ਐਪਲੀਕੇਸ਼ਨ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਦੇ ਸਟੇਟਸ ਫੀਚਰ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਵਟਸਐਪ ਨਾਲ ਜੁੜੇ ਲੋਕਾਂ ਦੀ ਹਰ ਤਰਾਂ ਦੀਆਂ ਐਕਟੀਵਿਟੀਜ਼ ਬਾਰੇ ਦੱਸੇਗੀ ਹੈ। ਇਸ ਐਪ ਦੇ ਫੀਚਰਸ ਇਸ ਨੂੰ ਜਸੂਸੀ ਦੇ ਤੌਰ 'ਤੇ ਕਾਫੀ ਖਤਰਨਾਕ ਬਣਾ ਰਹੇ ਹਨ। ਚੈਟਵਾਚ ਵਟਸਐਪ ਆਨਲਾਈਨ ਜਾਂ ਆਫਲਾਈਨ ਸਟੇਟਸ ਫੀਚਰ ਦਾ ਫਾਇਦਾ ਚੁੱਕਦੀ ਹੈ, ਜਿਸ ਦੇ ਨਾਲ ਤੁਹਾਡੇ ਕੰਟੈਕਟ ਨੂੰ ਤੁਹਾਡੀ ਮੌਜੂਦਗੀ ਦੀ ਜਾਣਕਾਰੀ ਮਿਲਦੀ ਹੈ। ਇਹ ਐਪ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ, ਜਦ ਪ੍ਰਾਇਵੇਸੀ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵਿਵਾਦਾਂ 'ਚ ਹੈ। ਫੇਸਬੁਕ ਵਟਸਐਪ ਦੀ ਮਲਕੀਅਤ ਵਾਲੀ ਕੰਪਨੀ ਹੈ।

ਟੈੱਕ ਵੈੱਬਸਾਈਟ ਲਾਇਫਹੈਕਰ ਮੁਤਾਬਕ ਐਪ ਇਸ ਸਟੇਟਸ ਦੀ ਜਾਣਕਾਰੀ ਦਾ ਇਸਤੇਮਾਲ ਕਰ ਕੇ ਤੁਹਾਨੂੰ ਦੱਸੇਗੀ ਕਿ ਤੁਹਾਡੇ ਦੋਸਤ ਵਟਸਐਪ 'ਤੇ ਕਿੰਨੀ ਵਾਰ ਆਨਲਾਈਨ ਆਏ ਹਨ। ਇਹ ਤੁਹਾਡੇ ਦੋਸਤਾਂ ਦੇ ਸੋਣ ਅਤੇ ਜਾਗਣ ਦੇ ਸਮੇਂ ਦਾ ਅਨੁਮਾਨ ਵੀ ਲਗਾਵੇਗੀ।

PunjabKesari 
ਲਾਈਫ ਹੈਕਰ ਮੁਤਾਬਕ ਐਪ ਦੇ ਡਿਵੈੱਲਪਰਸ ਨੂੰ ਉਮੀਦ ਹੈ ਕਿ ਇਸ ਐਪ ਦੀ ਮਦਦ ਨਾਲ ਇਸ 'ਤੇ ਵੀ ਧਿਆਨ ਜਾਵੇਗਾ ਕਿ ਫੇਸਬੁੱਕ ਸਾਡੀ ਜਾਣਕਾਰੀਆਂ 'ਤੇ ਕੰਟਰੋਲ ਕਿਵੇਂ ਰੱਖਦੀ ਹੈ। ਇਸ ਦੇ ਨਾਲ- ਨਾਲ ਹੋਰ ਕੰਪਨੀਆਂ ਸਾਡੀ ਜਾਣਕਾਰੀਆਂ ਦਾ ਇਸਤੇਮਾਲ ਅਤੇ ਵਿਸ਼ਲੇਸ਼ਣ ਕਿਵੇਂ ਕਰਦੀਆਂ ਹਨ। ਇਨ੍ਹਾਂ ਸਭ ਜਾਣਕਾਰੀਆਂ ਮੁਤਾਬਕ ਉਮੀਦ ਹੈ ਕਿ ਵਟਸਐਪ ਜਲਦ ਹੀ ਇਸ ਨੂੰ ਬਲਾਕ ਕਰ ਦੇਵੇਗੀ। ਐਪ ਨੂੰ ਸਭ ਤੋਂ ਪਹਿਲਾਂ ਆਈ. ਓ. ਐੱਸ. 'ਤੇ ਉਤਾਰੀ ਗਈ ਸੀ ਜਿਥੇ ਇਸ ਨੂੰ ਡਾਊਨਲੋਡ ਕਰਨ ਲਈ ਭੁਗਤਾਨ ਕਰਨਾ ਪੈਂਦਾ ਹੈ, ਪਰ ਯੂਜ਼ਰ ਦੀ ਪ੍ਰਾਇਵੇਸੀ ਨੂੰ ਖਤਰਾ ਹੋਣ ਕਾਰਨ ਬਾਅਦ 'ਚ ਇਸ ਨੂੰ ਐਪਲ ਸਟੋਰ ਤੋਂ ਹੱਟਾ ਦਿੱਤੀ ਗਈ।

PunjabKesariਚੈਟਵਾਚ ਐਂਡ੍ਰਾਇਡ ਪਲੇਅ ਸਟੋਰ 'ਤੇ ਉਪਲੱਬਧ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਡਿਵੈੱਲਪਰਸ ਇਸ ਦੇ ਵੈੱਬ ਵਰਜ਼ਣ ਨੂੰ ਡਿਵੈੱਲਪ ਕਰਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।


Related News