ਅਸ਼ਲੀਲ ਗਾਣਿਆਂ ਖਿਲਾਫ ਨਵਜੋਤ ਸਿੱਧੂ ਦਾ ਵੱਡਾ ਫੈਸਲਾ

03/31/2018 12:12:54 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪੰਜਾਬ ਭਵਨ 'ਚ ਪ੍ਰੈੱਸ ਕਾਨਫਰੰਸ ਕਰਦਿਆਂ 'ਪੰਜਾਬ ਸੱਭਿਆਚਾਰ ਕਮਿਸ਼ਨ' ਦਾ ਗਠਨ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਦੀ ਪੰਜਾਬੀ ਗਾਇਕੀ 'ਚ ਅਸ਼ਲੀਲਤਾ ਤੇ ਲੱਚਰਤਾ 'ਤੇ ਨੱਥ ਪਾਉਣ ਲਈ ਇਹ ਕਮਿਸ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅਸ਼ਲੀਲ ਤੇ ਲੱਚਰ ਗਾਇਕੀ 'ਤੇ ਨੱਥ ਪਾਉਣ ਲਈ ਇਹ ਕਮਿਸ਼ਨ ਬਣਾਉਣਾ ਜ਼ਰੂਰੀ ਸੀ। ਨਵਜੋਤ ਸਿੱਧੂ ਨੇ ਦੱਸਿਆ ਕਿ ਸੁਰਜੀਤ ਪਾਤਰ ਦੀ ਸੋਚ ਸਦਕਾ ਹੀ ਇਹ ਕਮਿਸ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਮਿਸ਼ਨ ਕਿਸੇ ਸੂਬੇ ਵਲੋਂ ਨਹੀਂ ਬਣਾਇਆ ਗਿਆ। 
ਇਸ ਕਮਿਸ਼ਨ ਦੇ ਉਪ ਪ੍ਰਧਾਨ ਨਵੋਜਤ ਸਿੰਘ ਸਿੱਧੂ ਖੁਦ ਹਨ। ਨਵਜੋਤ ਸਿੱਧੂ ਨੇ ਦੱਸਿਆ ਕਿ ਸੱਭਿਆਚਾਰ ਦੇ ਡਿਗਦੇ ਪੱਧਰ ਅਤੇ ਅਸ਼ਲੀਲ ਤੇ ਲੱਚਰ ਗਾਇਕੀ ਖਿਲਾਫ ਐੱਫ. ਆਈ. ਆਰ. ਕਰਾਉਣ ਦਾ ਇਸ ਕਮਿਸ਼ਨ ਕੋਲ ਪੂਰਾ ਅਧਿਕਾਰ ਹੈ। ਸਿੱਧੂ ਨੇ ਦੱਸਿਆ ਕਿ 14 ਦਿਨਾਂ ਬਾਅਦ ਇਹ ਕਮਿਸ਼ਨ ਆਪਣੀ ਰਿਪੋਰਟ ਦੇਵੇਗਾ ਅਤੇ ਉਸ ਸਮੇਂ ਤੱਕ ਇਸ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਗੱਲ ਕਰ ਲੈਣਗੇ।


Related News