ਇੰਗਲੈਂਡ ਦੌਰੇ ਤੋਂ ਪਹਿਲਾਂ ਧਵਨ ਨੇ ਦਿੱਤਾ ਇਹ ਬਿਆਨ

03/24/2018 12:00:52 AM

ਨਵੀਂ ਦਿੱਲੀ— ਸਟਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ੁੱਕਰਵਾਰ ਨੂੰ ਸਾਫ ਤੌਰ 'ਤੇ ਕਿਹਾ ਕਿ ਭਾਰਤੀ ਟੀਮ ਨੂੰ ਜੇਕਰ ਇੰਗਲੈਂਡ ਦੌਰੇ 'ਤੇ ਵਧੀਆ ਪ੍ਰਦਰਸ਼ਨ ਕਰਨਾ ਹੈ ਤਾਂ ਤਿਆਰੀ ਜਲਦੀ ਸ਼ੁਰੂ ਕਰ ਦੇਣ ਹੋਵੇਗੀ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੌਰੇ 'ਤੇ ਕੋਈ ਅਭਿਆਸ ਮੈਚ ਨਹੀਂ ਖੇਡਿਆ ਸੀ ਪਰ ਧਵਨ ਨੂੰ ਯਕੀਨ ਹੈ ਕਿ ਉਹ ਇੰਗਲੈਂਡ 'ਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ, ਇਹ ਸੱਚ ਹੈ ਕਿ ਉੱਥੇ ਦੀਆਂ ਪਿੱਚਾਂ 'ਤੇ ਅਭਿਆਸ ਕੀਤਾ ਜਾਵੇ। 
ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਖਿਲਾਫ ਸੀਰੀਜ਼ ਮੁਸ਼ਕਲ ਹੋਵੇਗੀ ਪਰ ਸਾਨੂੰ ਇਸ ਤਰ੍ਹਾਂ ਦੀਆਂ ਪਿੱਚਾਂ 'ਤੇ ਜਲਦੀ ਅਭਿਆਸ ਕਰਨਾ ਹੋਵੇਗਾ। ਜੇਕਰ ਤਿਆਰੀ ਠੀਕ ਰਹੀ ਤੇ ਅਸੀਂ ਆਪਣਾ ਸਰਵਸ਼੍ਰੇਸਠ ਪ੍ਰਦਰਸ਼ਨ ਕਰ ਸਕਦੇ ਹਾਂ ਤਾਂ ਇੰਗਲੈਂਡ 'ਚ ਜਿੱਤਣ ਦਾ ਹੋਰ ਕਈ ਕਾਰਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਨ ਡੇ ਤੇ ਟੀ-20 ਸੀਰੀਜ਼ 'ਚ ਵਧੀਆ ਪ੍ਰਦਰਸ਼ਨ 'ਤੇ 'ਏ ਪਲਸ' ਇਕਰਾਰਨਾਮਾ ਮਿਲਣ 'ਚ ਮਦਦ ਮਿਲੀ। ਉਨ੍ਹਾਂ ਨੇ ਕਿਹਾ ਕਿ ਮੈਂ ਵਿਦੇਸ਼ੀ ਦੌਰਿਆਂ 'ਤੇ ਵਧੀਆਂ ਨਹੀਂ ਖੇਡ ਸਕਿਆ ਪਰ ਵਨ ਡੇ ਤੇ ਟੀ-20 ਸਰੀਜ਼ੀ 'ਚ ਵਧੀਆਂ ਪ੍ਰਦਰਸ਼ਨ ਨਾਲ ਮੇਰਾ ਆਤਮਵਿਸ਼ਵਾਸ ਵਧਿਆ। ਇਸ ਨਾਲ ਮੈਨੂੰ 'ਏ ਪਲਸ' ਇਕਰਾਰਨਾਮਾ ਮਿਲਣ 'ਚ ਮਦਦ ਮਿਲੀ। ਦੱਖਣੀ ਅਫਰੀਕਾ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦਾ ਸੁਪਨਾ ਸੱਚ ਹੋ ਗਿਆ। ਮੈਂ ਲਗਾਤਾਰ ਦੌੜਾਂ ਬਣਾਉਣਾ ਚਾਹੁੰਦਾ ਹਾਂ।
ਆਈ. ਪੀ. ਐੱਲ. 'ਚ ਧਵਨ ਨੂੰ ਸਨਰਾਇਜ਼ਰਸ ਹੈਦਰਾਬਾਦ ਨੇ ਬਰਕਰਾਰ ਰੱਖਿਆ ਹੈ ਤੇ ਉਹ ਡੇਵਿਡ ਵਾਰਨਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ। ਧਵਨ ਨੇ ਕਿਹਾ ਕਿ ਆਈ. ਪੀ. ਐੱਲ. ਰੋਮਾਂਚਕ ਹੋਵੇਗਾ।


Related News