ਇੰਡੀਗੋ ਦੀਆਂ 10 ਤੇ ਸਪਾਈਸ ਜੈੱਟ ਦੀਆਂ 7 ਸ਼ਹਿਰਾਂ ਦੀਆਂ ਟੀ-2 ਤੋਂ ਉਡਾਣਾਂ

03/23/2018 11:45:10 PM

ਨਵੀਂ ਦਿੱਲੀ-ਦਿੱਲੀ ਹਵਾਈ ਅੱਡੇ 'ਤੇ 24 ਮਾਰਚ ਦੀ ਅੱਧੀ ਰਾਤ ਤੋਂ ਇੰਡੀਗੋ ਦੀਆਂ 10 ਤੇ ਸਪਾਈਸ ਜੈੱਟ ਦੀਆਂ 7 ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਣਾਂ ਟਰਮੀਨਲ-2 ਤੋਂ ਜਾਣਗੀਆਂ। ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡਾਇਲ) ਨੇ ਦੱਸਿਆ ਕਿ ਯਾਤਰੀਆਂ ਨੂੰ ਉਡਾਣ ਸਬੰਧੀ ਕੋਈ ਗਲਤ ਫਹਿਮੀ ਨਾ ਹੋਵੇ, ਇਸ ਲਈ ਕਈ ਪੱਧਰਾਂ 'ਤੇ ਉਪਾਅ ਕੀਤੇ ਗਏ ਹਨ। ਇਹ ਜਾਣਕਾਰੀ ਜਹਾਜ਼ ਸੇਵਾ ਕੰਪਨੀਆਂ ਦੀ ਵੈੱਬਸਾਈਟਾਂ ਦੇ ਨਾਲ ਸੋਸ਼ਲ ਮੀਡੀਆ ਸਾਈਟਾਂ ਤੇ ਹੈਲਪਲਾਈਨਾਂ 'ਤੇ ਵੀ ਉਪਲੱਬਧ ਹੋਵੇਗੀ। ਟੀ-2 ਤੋਂ ਜਾਣ ਵਾਲੇ ਜਹਾਜ਼ਾਂ ਨੂੰ ਵਿਸ਼ੇਸ਼ ਨੰਬਰ ਦਿੱਤੇ ਗਏ ਹਨ। ਇਹ ਨੰਬਰ 4 ਅੰਕਾਂ ਵਾਲੇ ਹੋਣਗੇ। ਇੰਡੀਗੋ ਦੀਆਂ ਟੀ-2 ਤੋਂ ਜਾਣ ਵਾਲੀਆਂ ਉਡਾਣਾਂ ਨੂੰ 6ਈ 2000 ਤੋਂ 6ਈ 2999 ਤੱਕ ਨੰਬਰ ਦਿੱਤੇ ਗਏ ਹਨ। ਸਪਾਈਸ ਜੈੱਟ ਦੀਆਂ ਉਡਾਣਾਂ ਨੂੰ ਐੱਸ. ਜੀ. 8000 ਤੋਂ ਐੱਸ. ਜੀ. 8999 ਤੱਕ ਨੰਬਰ ਦਿੱਤੇ ਗਏ ਹਨ।


Related News