ਮਾਰੂਤੀ ਡਿਜ਼ਾਇਰ ਟੂਰ ਐੱਸ CNG ਵੇਰੀਐਂਟ ਦੀ ਕੀਮਤ ਹੋਈ ਲੀਕ

03/23/2018 11:46:18 PM

ਜਲੰਧਰ—ਮਾਰੂਤੀ ਸੁਜ਼ੂਕੀ ਆਪਣੇ ਡਿਜ਼ਾਇਰ ਟੂਰ ਐੱਸ. ਦੇ ਸੀ.ਐੱਨ.ਜੀ. ਵੇਰੀਐਂਟ ਨੂੰ ਭਾਰਤ 'ਚ ਜਲਦ ਲਾਂਚ ਕਰਨ ਜਾ ਰਹੀ ਹੈ। ਹਾਲ ਹੀ 'ਚ ਲੀਕ ਹੋਏ ਬ੍ਰੋਸ਼ਰ ਮੁਤਾਬਕ ਇਸ ਦੀ ਕੀਮਤ 5.97 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਕੰਪਨੀ ਨੇ ਡਿਜ਼ਾਇਰ ਟੂਰ ਐੱਸ. ਦੇ ਸੀ.ਐੱਨ.ਜੀ. ਵੇਰੀਐਂਟ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤ ਹੈ ਅਤੇ ਇਹ ਅਪ੍ਰੈਲ ਦੇ ਮੱਧ ਤਕ ਗਾਹਕਾਂ ਲਈ ਉਪਲੱਬਧ ਹੋ ਜਾਵੇਗੀ।


ਮਾਰੂਤੀ ਸੁਜ਼ੂਕੀ ਟੂਰ ਐੱਸ. ਪੁਰਾਣੀ ਜਨਰੇਸ਼ਨ ਡਿਜ਼ਾਇਰ 'ਤੇ ਬੇਸਡ ਹੈ ਜੋ ਕਿ ਟੈਕਸੀ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਹਿਟ ਹੋਈ ਹੈ। ਸੀ.ਐੱਨ.ਜੀ. ਮਾਡਲਸ ਦੇ ਡਿਮਾਂਡ ਦੇ ਚੱਲਦੇ ਕੰਪਨੀ ਨੇ ਆਪਣੇ ਸੈਗਮੈਂਟ 'ਚ ਬਾਈ-ਫਿਊਲ ਮਾਡਲ ਲਾਂਚ ਕਰਨਾ ਚਾਹੁੰਦੀ ਸੀ ਜਿਸ 'ਚ ਪੈਟਰੋਲ ਅਤੇ ਸੀ.ਐੱਨ.ਜੀ. ਦੋਵੇ ਦਿੱਤੇ ਗਏ ਹੋਣ।


ਸੀ.ਐੱਨ.ਜੀ. ਕਿਟ ਕੰਪਨੀ ਦੀ ਮੌਜੂਦਾ 1.2 ਲੀਟਰ ਦੇ ਸੀਰੀਜ਼ 4-ਸਿਲੰਡਰ ਪੈਟਰੋਲ ਇੰਜਣ 'ਚ ਦਿੱਤਾ ਜਾਵੇਗਾ ਜਿਸ ਕੰਪ੍ਰੈਸ ਨੈਚੁਰਲ ਗੈਸ (cng) ਕਹਿੰਦੇ ਹਨ। ਪਾਵਰ ਆਓਟਪੁੱਟ ਦੀ ਗੱਲ ਕਰੀਏ ਤਾਂ ਪੈਟਰੋਲ ਇੰਜਣ ਨਾਲ ਕਾਰ 'ਚ 83 ਬੀ.ਐੱਚ.ਪੀ. ਦੀ ਪਾਵਰ ਅਤੇ ਸੀ.ਐੱਨ.ਜੀ. ਮੋਡ 'ਤੇ ਇਹ 70 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ। ਇੰਜਣ 5 ਸਪੀਡ ਮੈਨਿਊਅਲ ਟ੍ਰਾਂਸਮਿਸ਼ਨ ਨਾਲ ਲੈਸ ਹੋਵੇਗਾ।


ਡਿਜ਼ਾਈਨ
ਡਿਜ਼ਾਈਨ ਅਤੇ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ ਕਾਰ 'ਚ ਪੁਰਾਣ ਜਨਰੇਸ਼ਨ ਵਾਲਾ ਮਾਰੂਤੀ ਸੁਜ਼ੂਕੀ ਡਿਜ਼ਾਇਰ ਵਾਲਾ ਹੀ ਡਿਜ਼ਾਈਨ ਦਿੱਤਾ ਗਿਆ ਹੈ। ਕਾਰ ਲੋਅਰ LXi ਮਾਡਲ 'ਤੇ ਬੇਸਡ ਹੋਵੇਗੀ। ਬੇਸਿਕ ਫੀਚਰਸ ਦੇ ਤੌਰ 'ਤੇ ਇਸ 'ਚ ਪਾਵਰ ਸਟੀਅਰਿੰਗ, ਫਰੰਟ ਪਾਵਰ ਵਿੰਡੋ ਅਤੇ ਡਿਊਲ ਗਿਅਰਬੈਗਸ ਦਿੱਤੇ ਜਾਣਗੇ।


Related News