ਤਨਖਾਹਾਂ ਨੂੰ ਲੈ ਕੇ ਵਣ ਵਿਭਾਗ ਦੇ ਕਾਮਿਆਂ ਵੱਲੋਂ ਪ੍ਰਦਰਸ਼ਨ

03/23/2018 11:47:13 PM

ਰੂਪਨਗਰ, (ਵਿਜੇ)- ਆਲ ਇੰਡੀਆ ਮਜ਼ਦੂਰ ਦਲ ਦੀ ਅਗਵਾਈ 'ਚ ਵਣ ਵਿਭਾਗ ਦੇ ਕਾਮਿਆਂ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤੇ ਜਾਣ ਦੇ ਕਾਰਨ ਰੋਸ ਪ੍ਰਦਰਸ਼ਨ ਕੀਤਾ। 
ਇਸ ਦੇ ਸਬੰਧ 'ਚ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਢੀਂਗੀ, ਉਪ ਪ੍ਰਧਾਨ ਮੇਵਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਵਣ ਵਿਭਾਗ 'ਚ ਵੱਖ-ਵੱਖ ਡਵੀਜ਼ਨਾਂ 'ਚ ਕੰਮ ਕਰਦੇ ਕਾਮਿਆਂ ਦੀਆਂ ਸਮੱਸਿਆਵਾਂ ਵੱਲ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਡਿਪਟੀ ਕਮਿਸ਼ਨਰ ਨਾਲ ਦਲ ਦੇ ਨੇਤਾਵਾਂ ਦੀ ਹੋਈ ਮੀਟਿੰਗ 'ਚ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਭਰੋਸਾ ਦਿੱਤਾ ਗਿਆ ਸੀ ਪਰ ਕੋਈ ਹੱਲ ਨਹੀਂ ਹੋਇਆ। ਜਦੋਂਕਿ ਉਨ੍ਹਾਂ ਦੀਆਂ ਮੰਗਾਂ 'ਚ ਵਣ ਵਿਭਾਗ 'ਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਪੱਕਾ ਕਰਨਾ, ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਦੀ ਤਨਖਾਹ ਦੀ ਅਦਾਇਗੀ, ਵਰਕਰਾਂ ਦਾ ਨਾਂ ਸੀਨੀਅਰਤਾ ਸੂਚੀ 'ਚ ਦਰਜ ਕਰਨਾ ਆਦਿ ਸ਼ਾਮਲ ਹਨ। 
ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਕਤ ਮੰਗਾਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ 3 ਅਪ੍ਰੈਲ ਨੂੰ ਰੋਸ ਧਰਨਾ ਦਿੱਤਾ ਜਾਵੇਗਾ ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸ਼ੇਰ ਸਿੰਘ ਸਰਸਾ ਨੰਗਲ, ਪ੍ਰੇਮ ਕੁਮਾਰ ਮਹਿੰਦਲੀ, ਕਰਮਜੀਤ ਸਿੰਘ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਹਰਮੇਸ਼ ਆਦਿ ਮੌਜੂਦ ਸਨ।


Related News