IPL 2018 ''ਚ ਕੋਹਲੀ ਅਤੇ ਰੈਨਾ ਦੇ ਵਿਚਾਲੇ ਇਸ ਰਿਕਾਰਡ ਲਈ ਹੋਵੇਗੀ ਜੰਗ

03/23/2018 10:01:02 PM

ਜਲੰਧਰ— ਭਾਰਤ 'ਚ ਕ੍ਰਿਕਟ ਦੇ ਮਹਾਕੁੰਭ ਆਈ.ਪੀ.ਐੱਲ. ਦੇ ਜਦੋਂ ਮੈਚ ਸ਼ੁਰੂ ਹੋਣਗੇ ਤਾਂ ਦਿਨ-ਪ੍ਰਤੀਦਿਨ ਕਈ ਰਿਕਾਰਡ ਟੁੱਟਦੇ ਅਤੇ ਬਣਦੇ ਦਿਖਾਈ ਦੇਣਗੇ। ਚਾਹੇ ਗੱਲ ਛੱਕਿਅ ਨੂੰ ਲੈ ਕੇ ਕੀਤੀ ਜਾਵੇ ਜਾ ਫਿਰ ਦੌੜਾਂ ਦੀ ਹਰ ਖਿਡਾਰੀ ਬੱਲੇ ਨਾਲ ਕਮਾਲ ਦਿਖਾ ਕੇ ਇਤਿਹਾਸ ਰਚਣ ਦੀ ਚਾਹ ਰੱਖਦਾ ਹੈ। ਮੈਚ ਜਦੋਂ ਸ਼ੁਰੂ ਹੋਵੇਗਾ ਸਾਰਿਆ ਦੀ ਨਜ਼ਰ ਚੇਨਈ ਸੁਪਰ ਕਿੰਗਜ ਦੇ ਸੁਰੇਸ਼ ਰੈਨਾ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ 'ਤੇ ਹੋਵੇਗੀ। ਉਹ ਇਸ ਲਈ ਕਿਉਂਕਿ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਵਿਚਾਲੇ ਇਕ ਵੱਡੇ ਰਿਕਾਰਡ ਨੂੰ ਹਾਸਲ ਕਰਨ ਲਈ ਵੱਡੀ ਜੰਗ ਦੇਖਣ ਨੂੰ ਮਿਲੇਗੀ।
ਦੇ ਰਹੇ ਹਨ ਇਕ-ਦੂਜੇ ਨੂੰ ਟੱਕਰ

PunjabKesari
ਆਈ.ਪੀ.ਐੱਲ. ਇਤਿਹਾਸ 'ਚ ਸਭ ਤੋਂ ਵੱਧ ਦੌੜਾਂ ਮੌਜੂਦਾ ਸਮੇਂ 'ਚ ਸੁਰੇਸ਼ ਰੈਨਾ ਦੇ ਨਾਂ ਹਨ। ਉੱਥੇ ਹੀ ਦੂਜੇ ਨੰਬਰ 'ਤੇ ਕੋਹਲੀ ਦਾ ਨਾਂ ਹੈ। ਪਿਛਲੇ ਸੀਜ਼ਨ 'ਚ ਵੀ ਕਦੇ ਕੋਹਲੀ ਅੱਗੇ ਅਤੇ ਕਦੇ ਰੈਨਾ ਅੱਗੇ ਸੀ। ਕੋਹਲੀ ਹੁਣ ਰੈਨਾ ਤੋਂ 122 ਦੌੜਾਂ ਪਿੱਛੇ ਹੈ। ਰੈਨਾ 161 ਮੈਚਾਂ ਦੀ 157 ਪਾਰੀਆਂ 'ਚ 34.13 ਦੀ ਔਸਤ ਨਾਲ 4540 ਦੌੜਾਂ ਬਣਾ ਚੁੱਕਾ ਹੈ ਜਦਕਿ ਕੋਹਲੀ 149 ਮੈਚਾਂ ਦੀ 141 ਪਾਰੀਆਂ 'ਚ 37.44 ਦੀ ਔਸਤ ਨਾਲ 4418 ਦੌੜਾਂ ਬਣਾ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਦੋਂ ਸੀਜ਼ਨ 11 ਦਾ ਅੰਤ ਹੋਵੇਦਾ ਤਾਂ ਪਹਿਲੀ ਸ਼੍ਰੇਣੀ 'ਤੇ ਕਿਹੜਾ ਬੱਲੇਬਾਜ਼ੀ ਹੋਵੇਗਾ। ਹਾਲਾਂਕਿ ਮੌਜੂਦਾ ਸਮੇਂ 'ਚ ਦੋਵੇਂ ਬੱਲੇਬਾਜ਼ ਫਾਰਮ 'ਚ ਚੱਲ ਰਹੇ ਹਨ।
ਰੈਨਾ ਦੇ 31 ਤਾਂ ਕੋਹਲੀ ਦੇ 30 ਹਨ ਅਰਧ ਸੈਂਕੜੇ

PunjabKesari
ਦੌੜਾਂ ਦੇ ਮਾਮਲੇ ਤੋਂ ਇਲਾਵਾ ਰੈਨਾ ਅਤੇ ਕੋਹਲੀ ਦੇ ਵਿਚਾਲੇ ਸਭ ਤੋਂ ਜ਼ਿਆਦਾ ਅਰਧ ਸੈਂਕੜਿਆਂ ਨੂੰ ਲੈ ਕੇ ਵੀ ਟੱਕਰ ਚਲ ਰਹੀ ਹੈ। ਰੈਨਾ ਦੇ ਅਰਧ ਸੈਂਕੜੇ ਦੀ ਸੰਖਿਆ 31 ਪਹੁੰਚ ਚੁੱਕੀ ਹੈ ਅਤੇ ਕੋਹਲੀ ਦੇ 30 ਅਰਧ ਸੈਂਕੜੇ ਹਨ। ਯਾਨੀ ਰੈਨਾ ਤੋਂ ਅੱਗੇ ਨਿਕਲਣ ਲਈ ਕੋਹਲੀ ਨੂੰ 2 ਅਰਧ ਸੈਂਕੜਿਆਂ ਦੀ ਜਰੂਰਤ ਹੈ ਅਤੇ ਫਿਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਸੀਜ਼ਨ ਦੇ ਆਖੀਰ ਤੱਕ ਰੈਨਾ ਤੋਂ ਅਰਧ ਸੈਂਕੜਿਆਂ ਦੇ ਮਾਮਲੇ 'ਚ ਅੱਗੇ ਰਹਿ ਸਕੇਗਾ ਜਾ ਨਹੀਂ।

PunjabKesari
7 ਅਪ੍ਰੈਲ ਨੂੰ ਹੋਵੇਗਾ ਪਹਿਲਾਂ ਮੁਕਾਬਲਾ
ਸੀਜ਼ਨ 11 ਦਾ ਪਹਿਲਾਂ ਮੁਕਾਬਲਾ 7 ਅਪ੍ਰੈਲ ਨੂੰ ਚੇਨਈ ਅਤੇ ਮੁੰਬਈ ਦੇ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਕੁਲ 60 ਮੈਚ ਹੋਣਗੇ ਅਤੇ ਫਾਈਨਲ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੀ 27 ਮਈ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਚੇਨਈ ਅਤੇ ਰਾਜਸਥਾਨ ਦੀ ਵਾਪਸੀ ਹੋਈ ਹੈ। ਚੇਨਈ ਦੀ ਕਪਤਾਨੀ ਧੋਨੀ ਜਦਕਿ ਰਾਜਸਥਾਨ ਦੀ ਸਟੀਵ ਸਮਿਥ ਦੇ ਹੱਥਾਂ 'ਚ ਸੌਂਪੀ ਗਈ ਹੈ।


Related News