ਟੋਯੋਟਾ ਦੀ ਨਵੀਂ ਕੋਰੇਲਾ ਹੈਚਬੈਕ ਦਾ ਹੋਇਆ ਖੁਲਾਸਾ, ਨਿਊਯਾਰਕ ਆਟੋ ਸ਼ੋਅ 'ਚ ਹੋਵੇਗੀ ਪੇਸ਼

03/23/2018 9:53:11 PM

ਜਲੰਧਰ—ਜਾਪਾਨੀ ਵਾਹਨ ਨਿਰਮਾਤਾ ਕੰਪਨੀ ਟੋਯੋਟਾ ਨੇ ਆਪਣੀ ਨਵੀਂ ਕੋਰੇਲਾ ਹੈਚਬੈਕ ਕਾਰ ਤੋਂ ਪਰਦਾ ਚੁੱਕ ਦਿੱਤਾ ਹੈ। ਕੋਰੇਲਾ ਹੈਚਬੈਕ ਨੂੰ ਕੰਪਨੀ ਲੇਟੈਸਟ ਮਾਡੀਊਲਰ tnga ਆਰਕੀਟੈਕਚਰ 'ਤੇ ਬਣਾਵੇਗੀ। ਉੱਥੇ ਕੰਪਨੀ ਇਸ ਸਪਾਰਟਸ ਹੈਚਬੈਕ ਨੂੰ ਆਗਾਮੀ ਨਿਊ ਯਾਰਕ ਆਟੋ ਸ਼ੋਅ 'ਚ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ ਕਾਰ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੰਨਿਆ ਜਾ ਰਿਹੈ ਕਿ ਟੋਯੋਟਾ ਕੋਰੇਲ ਹੈਚਬੈਕ ਦਾ ਮੁਕਾਬਲਾ ਵਾਲਵੋ ਵੀ40 ਨਾਲ ਹੋਵੇਗਾ। 

PunjabKesari
ਇੰਜਣ
ਕੋਰੇਲਾ ਹੈਚਬੈਕ 'ਚ 2.0 ਲੀਟਰ ਫੋਰ-ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 137 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਮੈਨਿਊਲ ਅਤੇ 10-ਸਟੇਪ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਹੋਵੇਗਾ। 


ਆਧੁਨਿਕ ਫੀਚਰਸ
ਸਾਰੇ ਵੇਰੀਐਂਟਸ ਟੋਯੋਟਾ ਸੈਫਟੀ ਸੈਂਸ 2.0 ਨਾਲ ਆਉਣਗੇ ਜਿਸ 'ਚ ਆਟੋਮੈਟਿਕ ਐਂਮਰਜੰਸੀ ਬ੍ਰੇਕ ਨਾਲ ਪੇਡੇਸਟਰੀਅਨ ਡਿਟੈਕਸ਼ਨ, ਇੰਟੈਲੀਜੰਟ ਕਰੂਜ ਕੰਟਰੋਲ, ਲੇਨ-ਡਿਪਾਰਚਰ ਵਾਰਨਿੰਗ, ਲੇਨ-ਕੀਮ ਅਸੀਸਟ ਅਤੇ ਆਟੋ ਹਾਈ ਬੀਮਸ ਦਿੱਤੀ ਜਾਵੇਗੀ। 

PunjabKesari
ਡਿਜਾਈਨ
ਕੰਪਨੀ ਨਵੀਂ ਹੈਚਬੈਕ ਨੂੰ ਟੋਯੋਟਾ ਦੇ ਲੇਟੈਸਟ ਡਿਜਾਈਨ ਥੀਮ 'ਤੇ ਬਣਾਵੇਗੀ ਜੋ ਮਸ਼ਹੂਰ c-hr ਕ੍ਰਾਸਓਵਰ 'ਚ ਵੀ ਦੇਖਿਆ ਗਿਆ ਹੈ। ਕੰਪਨੀ ਨਵੀਂ ਹੈਚਬੈਕ 'ਚ ਕਈ ਫੀਚਰਸ ਅਤੇ ਐੱਲ.ਈ.ਡੀ. ਲਾਈਟਸ ਨੂੰ ਸਟੈਂਡਰਡ ਰੱਖੇਗੀ। ਇਹ ਨਵਾਂ ਪਲੇਟਫਾਰਮ ਪੁਰਾਣੇ ਪਲੇਟਫਾਰਮ ਦੀ ਤੁਲਨਾ 'ਚ ਜ਼ਿਆਦਾ ਮਜ਼ਬੂਤ ਹੈ।


Related News