ਅਫਗਾਨਿਸਤਾਨ ਦੇ ਲਸ਼ਕਰ ਗਾਹ ਸ਼ਹਿਰ 'ਚ ਧਮਾਕਾ, 14 ਲੋਕਾਂ ਦੀ ਮੌਤ

03/23/2018 9:51:37 PM

ਕਾਬੁਲ— ਅਫਗਾਨਿਸਤਾਨ ਸ਼ੁੱਕਰਵਾਰ ਸ਼ਾਮ ਇਕ ਹੋਰ ਵੱਡੇ ਧਮਾਕੇ ਨਾਲ ਦਹਿਲ ਗਿਆ। ਸਥਾਨਕ ਨਿਊਜ਼ ਏਜੰਸੀ ਟੋਲੋ ਨਿਊਜ਼ ਏਜੰਸੀ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਹੇਲਮੰਦ ਸੂਬੇ ਦੇ ਲਸ਼ਕਰ  ਗਾਹ ਸ਼ਹਿਰ 'ਚ ਹੋਏ ਧਮਾਕੇ 'ਚ 14 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਜ਼ਿਆਦਾ ਲੋਕ ਇਸ ਧਮਾਕੇ 'ਚ ਜ਼ਖਮੀ ਹੋ ਗਏ। ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਧਮਾਕਾ ਇਕ ਕਾਰ 'ਚ ਹੋਇਆ, ਜਿਸ ਨੇ ਨੇੜੇ ਦੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ।
ਹੇਲਮੰਦ ਸੂਬੇ ਦੇ ਗਵਰਨਰ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਇਹ ਧਮਾਕਾ ਲਸ਼ਕਰ  ਗਾਹ ਸ਼ਹਿਰ  ਦੇ ਇਕ ਲੋਕਲ ਸਟੇਡੀਅਮ ਦੇ ਨੇੜੇ ਹੋਇਆ। ਕਿਸੇ ਵੀ ਸੰਗਠਨ ਨੇ ਅਜੇ ਇਸ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।


Related News