ਚੀਨੀ ਕੰਪਨੀ ਨੇ ਬਣਾਈ ਦੁਨੀਆ ਦੀ ਸਭ ਤੋਂ ਮਹਿੰਗੀ SUV

03/23/2018 8:24:56 PM

ਜਲੰਧਰ—ਚੀਨ ਦੀ ਇਕ ਕੰਪਨੀ ਨੇ ਦੁਨੀਆ ਦੀ ਸਭ ਮਹਿੰਗੀ ਐੱਸ.ਯੂ.ਵੀ. ਬਣਾਉਣ ਦਾ ਕ੍ਰੇਡਿਟ ਹਾਸਲ ਕੀਤਾ ਹੈ। ਕੰਪਨੀ ਨੇ ਇਸ ਐੱਸ.ਯੂ.ਵੀ. ਦਾ ਨਾਮਕਰਣ ਰੋਮ ਦੇ ਇਕ ਰਾਜਾ ਕਾਲਰਮਨ-ਪ੍ਰਥਮ ਦੇ ਨਾਂ ਤੋਂ ਕੀਤਾ ਹੈ ਜੋ ਆਧੁਨਿਕਤਾ ਦੇ ਸਮਰੱਥਕ ਸਨ। ਇਸ ਕਸਟਮਾਈਜਡ ਮੇਗਾ ਐੱਸ.ਯੂ.ਵੀ. ਨੂੰ ਬੀਜਿੰਗ ਦੀ ਆਈ.ਏ.ਟੀ. ਆਟੋਮੋਬਾਇਲ ਟੈਕਨਾਲੋਜੀ ਨੇ ਬਣਾਇਆ ਹੈ। ਇਹ ਉਨ੍ਹਾਂ ਦੀ ਪਹਿਲੀ ਸੈਲਫ ਮੇਡ ਕਾਰ ਹੈ।


ਐਪ ਨਾਲ ਵੀ ਹੋਵੇਗੀ ਕੰਟਰੋਲ
ਇਸ 'ਚ ਐੱਸ.ਯੂ.ਵੀ. 'ਚ 6.8 ਲੀਟਰ ਦਾ ਇੰਜਣ ਲਗਿਆ ਹੈ। ਜੇਕਰ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਐੱਸ.ਯੂ.ਵੀ. ਦੀ ਜ਼ਿਆਦਾ ਤਰ ਸਪੀਡ 140 ਕਿਮੀ ਹੈ। ਉੱਥੇ ਬਾਡੀ ਨੂੰ ਤਿਆਰ ਕਰਨ 'ਚ ਬੁਲੇਟਪਰੂਫ ਮੈਟੇਰੀਅਲ ਅਤੇ ਕਾਰਬਨ ਫਾਇਬਰ ਅਤੇ ਸਟੀਲ ਦੀ ਵਰਤੋਂ ਕੀਤੀ ਗਈ ਹੈ।


ਐੱਸ.ਯੂ.ਵੀ. ਦੀ ਸਭ ਤੋਂ ਖਾਸ ਗੱਲ ਇਹੈ ਕਿ ਜਿਨ੍ਹੇ ਵੀ ਫੀਚਰਸ ਦਿੱਤੇ ਗਏ ਹਨ ਉਹ ਸਾਰੇ ਦੇ ਸਾਰੇ ਇਕ ਐਪ ਨਾਲ ਕੰਟਰੋਲ ਹੁੰਦੇ ਹਨ। ਇਸ ਨਾਲ ਗੱਡੀ ਚੱਲਾਉਣ ਵਾਲੇ ਨੂੰ ਕਾਫੀ ਆਸਾਨੀ ਹੋਵੇਗੀ। ਉੱਥੇ ਇਸ 'ਚ  ਸ਼ੈਂਪੇਨ ਫਰਿਜ, ਗੇਮਿੰਗ ਕੰਸੋਲ, ਏਅਰ ਪਿਊਰੀਫਾਇਰ, ਸੈਟੇਲਾਈਟ ਟੀ.ਵੀ. ਅਤੇ ਫੋਨ ਵਰਗੀਆਂ ਸੁਵਿਧਾਵਾਂ ਦਿੱਤੀ ਗਈਆਂ ਹਨ। ਕੰਪਨੀ ਨੇ ਆਪਣੀ ਇਸ ਐੱਸ.ਯੂ.ਵੀ. ਦੀ ਕੀਮਤ ਕਰੀਬ 14.30 ਕਰੋੜ ਰੁਪਏ ਰੱਖੀ ਗਈ ਹੈ।


Related News