ਡਾਟਾ ਲੀਕ ਮਾਮਲੇ ''ਚ ਫੇਸਬੁੱਕ ਦੇ ਡੁੱਬੇ 3.8 ਕਰੋੜ ਰੁਪਏ, ਜ਼ੁਕਰਬਗਰ ਨੂੰ ਭਾਰੀ ਨੁਕਸਾਨ

03/23/2018 7:49:47 PM

ਨਵੀਂ ਦਿੱਲੀ—ਡਾਟਾ ਲੀਕ ਮਾਮਲੇ 'ਚ ਮਾਰਕ ਜ਼ੁਕਰਬਰਗ ਨੂੰ ਬਹੁਤ ਨੁਕਸਾਤ ਹੋਇਆ ਹੈ। ਫੇਸਬੁੱਕ ਦੀ ਮਾਰਕੀਟਕੈਪ ਨਾਲ ਹੀ ਜ਼ੁਕਰਬਰਗ ਦੀ ਨੈੱਟਵਰਥ 'ਚ ਵੀ ਭਾਰੀ ਗਿਰਾਵਟ ਦੇਖੀ ਗਈ ਹੈ। ਪਿਛਲੇ ਹਫਤੇ 'ਚ ਉਨ੍ਹਾਂ ਦੀ ਪਰਸਨਲ ਵੈਲਥ ਨੂੰ ਦੇਖੀਏ ਤਾਂ ਉਸ 'ਚ ਕਰੀਬ 53 ਹਜ਼ਾਰ ਕਰੋੜ ਰੁਪਏ ਦੀ ਕਮੀ ਆ ਚੁੱਕੀ ਹੈ। ਜ਼ੁਕਰਬਰਗ ਨੇ ਵੀਰਵਾਰ ਨੂੰ ਇਸ ਮਾਮਲੇ 'ਚ ਮੁਆਫੀ ਵੀ ਮੰਗੀ ਪਰ ਉਨ੍ਹਾਂ ਦੀ ਦੋਲਤ 'ਚ ਗਿਰਾਵਟ ਦਾ ਸਿਲਸਿਲਾ ਹੁਣ ਵੀ ਜਾਰੀ ਹੈ।


8 ਅਰਬ ਡਾਲਰ ਦਾ ਨੁਕਸਾਨ
ਬਲਿਊਮਬਰਗ ਬਿਜਲੇਨੀਅਰ ਇੰਡੈਕਟਸ ਮੁਤਾਬਕ ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਉਨ੍ਹਾਂ ਦੀ ਨੈੱਟਵਰਥ 75.3 ਅਰਬ ਡਾਲਰ ਸੀ ਜੋ ਹੁਣ ਘਟ ਕੇ ਕਰੀਬ 67.3 ਅਰਬ ਡਾਲਰ ਰਹਿ ਗਈ ਹੈ। ਯਾਨੀ ਸਿਰਫ 5 ਦਿਨ 'ਚ ਜ਼ੁਕਰਬਰਗ ਦੀ ਦੌਲਤ ਕਰੀਬ 8 ਅਰਬ ਡਾਲਰ (52 ਹਜ਼ਾਰ ਕਰੋੜ ਰੁਪਏ) ਡਿੱਗੀ ਯਾਨੀ ਹਰ ਦਿਨ ਉਨ੍ਹਾਂ ਦੀ ਦੌਲਤ 1.6 ਅਰਬ ਡਾਲਰ ਜਾਂ 10 ਹਜ਼ਾਰ ਕਰੋੜ ਰੁਪਏ ਘੱਟ ਹੋਈ।


ਫੇਸਬੁੱਕ ਦੇ ਡੁੱਬੇ 3.8 ਲੱਖ ਕਰੋੜ 
ਇਸ ਵਿਵਾਦ ਤੋਂ ਜਿੱਥੇ ਜ਼ੁਕਰਬਰਗ ਨੂੰ 52 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਉੱਥੇ ਫੇਸਬੁੱਕ ਨੂੰ ਕਰੀਬ 3.8 ਅਰਬ ਕਰੋੜ ਰੁਪਏ ਦਾ ਚੂਣਾ ਵੀ ਲੱਗਿਆ ਹੈ। ਸੋਮਵਾਰ ਨੂੰ ਫੇਸਬੁੱਕ ਦੀ ਮਾਰਕੀਟ ਵੈਲਿਊ ਜਿੱਥੇ 34,93,395 ਕਰੋੜ ਰੁਪਏ ਸੀ ਉੱਥੇ ਹੁਣ ਸ਼ੁੱਕਰਵਾਰ ਨੂੰ ਘੱਟ ਕੇ 31,13,565 ਕਰੋੜ ਰੁਪਏ 'ਤੇ ਆ ਗਈ ਹੈ।


ਸਿਰਫ ਵੀਰਵਾਰ ਨੂੰ ਹੀ 1.23 ਲੱਖ ਕਰੋੜ ਡੂੱਬੇ
ਫੇਸਬੁੱਕ ਨੂੰ ਸਿਰਫ ਵੀਰਵਾਰ ਨੂੰ ਹੀ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ। ਦਰਅਸਲ ਪੂਰੇ ਮਾਮਲੇ 'ਚ ਮੁਆਫੀ ਮੰਗਣ ਲਈ ਫੇਸਬੁੱਕ ਦੇ ਸ਼ੇਅਰ ਤੇਜ਼ੀ ਨਾਲ ਟੁੱਟੇ। ਇਸ ਮਾਮਲੇ 'ਚ ਅਮਰੀਕਾ ਅਤੇ ਕਈ ਯੂਰੋਪੀਅਨ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਸਵਾਲ ਚੁੱਕੇ। ਇਸ ਤੋਂ ਬਾਅਦ ਕੰਪਨੀ ਦੇ ਸਟਾਕ 'ਚ ਵੀਰਵਾਰ ਨੂੰ 2.66 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਫੇਸਬੁੱਕ ਦੇ ਮਾਰਕੀਟ ਕੈਪ 'ਚ ਕਰੀਬ 1.23 ਲੱਖ ਕਰੋੜ ਰੁਪਏ ਦੀ ਕਮੀ ਆ ਗਈ ਹੈ।


Related News