ਭਾਰਤ ''ਚ ਲਾਂਚ ਹੋਇਆ JVC ਦਾ ਸਸਤਾ ਬਲੂਟੁੱਥ ਸਪੀਕਰ, 8 ਘੰਟੇ ਦਾ ਬੈਟਰੀ ਬੈਕਅਪ

03/23/2018 6:40:10 PM

ਜਲੰਧਰ- ਜੇਕਰ ਤੁਸੀਂ ਵੀ ਕਿਸੇ ਬਲੂਟੁੱਥ ਸਪੀਕਰ ਨੂੰ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਜਾਪਾਨੀ ਕੰਪਨੀ JVC ਨੇ ਭਾਰਤ 'ਚ ਆਪਣਾ ਨਵਾਂ ਬਲੂਟੁੱਥ ਸਪੀਕਰ JV3 XS-XN226 ਲਾਂਚ ਕਰ ਦਿੱਤਾ ਹੈ। ਇਸ ਨੂੰ ਪਾਕੇਟ 'ਚ ਵੀ ਰੱਖਿਆ ਜਾ ਸਕਦਾ ਹੈ। ਨਾਲ ਹੀ ਇਸ 'ਚ 1000 ਐੱਮ. ਏ. ਐੱਚ ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ 8 ਘੰਟੇ ਦਾ ਹੈ। ਇਸ ਸਪੀਕਰ ਦਾ ਆਉਟਪੁੱਟ 5000W Peak Momentary Power Output (PMPO) ਹੈ।

ਇਸ ਤੋਂ ਇਲਾਵਾ JV3 XS-XN226 ਸਪੀਕਰ 'ਚ ਬਲੂਟੁੱਥ ਦਾ 5.0 ਵਰਜ਼ਨ ਹੈ ਅਤੇ ਇਸ 'ਚ AUX ਕੇਬਲ ਦਾ ਵੀ ਸਪੋਰਟ ਹੈ। ਨਾਲ ਹੀ ਇਸ 'ਚ ਮੈਮਰੀ ਕਾਰਡ ਰਾਹੀਂ ਵੀ ਗਾਣੇ ਸੁਣੇ ਜਾ ਸਕਦੇ ਹਨ।  ਇਸ ਦੀ ਵਿਕਰੀ ਐਕਸਕਲੂਸਿਵ ਤੌਰ 'ਤੇ ਫਲਿਕਾਰਟ ਅਤੇ ਕੁੱਝ ਆਫਲਾਇਨ ਸਟੋਰ ਤੋਂ ਹੋ ਰਹੀ ਹੈ। ਇਸ ਦੀ ਕੀਮਤ 1,999 ਰੁਪਏ ਹੈ। ਦਸ ਦਈਏ ਕਿ JV3 ਨੇ ਭਾਰਤ 'ਚ ਪਹਿਲੀ ਵਾਰ ਆਪਣਾ ਕੋਈ ਬਲੂਟੁੱਥ ਸਪੀਕਰ ਪੇਸ਼ ਕੀਤਾ ਹੈ।


Related News