ਇਹ ਹੈ IPL 2018 ਦਾ ਸਭ ਤੋਂ ਲੰਬਾ ਗੇਂਦਬਾਜ਼, ਇਸ ਟੀਮ ''ਚ ਹੋਇਆ ਸ਼ਾਮਲ

03/23/2018 6:28:28 PM

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ 11 ਦੀ ਸ਼ੁਰੂਆਤ ਕੁਝ ਹੀ ਦਿਨਾਂ 'ਚ ਸ਼ੁਰੂ ਹੋਣ ਵਾਲੀ ਹੈ। ਇਸ ਛੋਟੇ ਫਾਰਮੈਂਟ 'ਚ ਬੱਲੇਬਾਜ਼ਾਂ ਦੇ ਚੌਕੇ ਅਤੇ ਛੱਕੇ ਦੇਖਣ ਲਈ ਕ੍ਰਿਕਟ ਫੈਨਸ ਬੇਸਬਰੀ ਨਾਲ ਇਤਜਾਰ ਕਰ ਰਹੇ ਹਨ। ਹਾਲਾਂਕਿ ਇਸ ਤਰ੍ਹਾਂ ਨਹੀਂ ਹੈ ਕਿ ਬੱਲੇਬਾਜ਼ ਹੀ ਦਰਸ਼ਕਾਂ ਦਾ ਆਪਣੇ ਵੱਲ ਧਿਆਨ ਖਿੱਚਦੇ ਹਨ ਗੇਂਦਬਾਜ਼ ਵੀ ਆਪਣੀ ਤੇਜ਼ਧਾਰ ਗੇਂਦਾਂ ਨਾਲ ਸੁਰਖੀਆਂ 'ਚ ਰਹਿੰਦੇ ਹਨ। ਪਰ ਇਸ ਵਾਰ ਦੇ ਆਈ.ਪੀ.ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਖਿਡਾਰੀ ਨੇ ਸੁਰਖੀਆਂ 'ਚ ਆਉਂਣਾ ਸ਼ੁਰੂ ਕਰ ਦਿੱਤਾ ਹੈ, ਇਸ ਦਾ ਕਾਰਨ ਹੈ ਉਸ ਦਾ ਲੰਬਾ ਕੱਦ।

PunjabKesariਜੇਕਰ ਗੱਲ ਕੀਤੀ ਜਾਵੇ ਇਸ ਸੀਜ਼ਨ ਦੇ ਸਭ ਤੋਂ ਲੰਬੇ ਗੇਂਦਬਾਜ਼ ਦੀ ਤਾਂ ਉਹ ਹੈ ਆਸਟਰੇਲੀਆ ਦੇ ਬਿਲੀ ਸਟੇਨਲੇਕ। ਸਟੇਨਲੇਕ ਦੀ ਲੰਬਾਈ 6 ਫੁੱਟ 8 ਇੰਚ ਦੀ ਹੈ। ਉਸ ਨੇ ਇਸ ਵਾਰ ਸਨਰਾਇਜਰਜ ਹੈਦਰਾਬਾਦ ਨੇ ਉਸ ਦੇ ਬੇਸ ਪ੍ਰਾਇਜ 50 ਲੱਖ 'ਤੇ ਖਰੀਦਿਆ ਹੈ। ਸਟੇਨਲੇਕ ਇੰਗਲੈਂਡ ਦੇ ਬਾਇਡ ਰੈਕਿੰਗ ਦੇ ਨਾਲ ਦੁਨੀਆ ਦਾ ਦੂਜਾ ਲੰਬਾ ਗੇਂਦਬਾਜ਼ ਹੈ। ਰੈਕਿੰਗ ਦੀ ਵੀ ਸਟੇਨਲੇਕ ਜਿੰਨ੍ਹੀ ਲੰਬਾਈ ਹੈ। ਉੱਥੇ ਹੀ ਜੇਕਰ ਸਭ ਤੋਂ ਲੰਬੇ ਗੇਂਦਬਾਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਪਾਕਿਸਤਾਨ ਦਾ ਮੁਹੰਮਦ ਇਰਫਾਨ ਜਿਸ ਦੀ ਲੰਬਾਈ 7 ਫੁੱਟ ਇੰਚ ਹੈ।

PunjabKesari
ਪਿਛਲੇ ਸੀਜ਼ਨ 'ਚ ਇਸ ਖਿਡਾਰੀ ਨੇ ਬੈਂਗਲੁਰੂ ਵਲੋਂ ਖੇਡਦੇ ਹੋਏ ਆਪਣਾ ਆਈ.ਪੀ.ਐੱਲ. ਡੇਬਿਊ ਕੀਤਾ ਸੀ ਪਰ ਉਸ ਦੀ ਜ਼ਿਆਦਾ ਝਲਕ ਦੇਖਣ ਨੂੰ ਨਹੀਂ ਮਿਲੀ ਹਾਲਾਂਕਿ ਇਸ ਵਾਰ ਸਾਰਿਆ ਨੂੰ ਉਮੀਦ ਹੈ ਕਿ ਇਹ ਗੇਂਦਬਾਜ਼ ਆਪਣੀ ਰਫਤਾਰ ਅਤੇ ਕਦ ਨਾਲ ਵੱਡੇ-ਵੱਡੇ ਵਿਰੋਧੀ ਬੱਲੇਬਾਜ਼ਾਂ ਨੂੰ ਡਰਾਉਣ ਵਾਲਾ ਹੈ। ਸਟੇਨਲੇਕ ਸੱਜੇ ਹੱਥ ਦਾ ਗੇਂਦਬਾਜ਼ ਹੈ ਜਦਕਿ ਉਹ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਉਸ ਦੀ ਉਮਰ 23 ਸਾਲ ਹੈ ਅਤੇ ਬਿੱਗ ਬੈਸ਼ ਲੀਗ ਉਹ ਆਸਟਰੇਲੀਆ ਅੰਡਰ-19 ਕ੍ਰਿਕਟ ਟੀਮ ਨਾਲ ਖੇਡਦੇ ਹੋਏ ਉਹ ਸੁਰਖੀਆਂ 'ਚ ਆਇਆ ਸੀ। ਉਹ ਨਿਯਮਿਤ ਰੂਪ ਨਾਲ 145 ਤੋਂ 150 ਕਿਲੋਮੀਟਰ ਪ੍ਰਤੀ ਘੱਟਾ ਦੀ ਰਫਤਾਰ ਦੇ ਵਿਚਾਲੇ ਗੇਂਦਬਾਜ਼ੀ ਕਰਨ 'ਚ ਸਮਰੱਥ ਹੈ।
ਸਟੇਨਲੇਕ ਆਸਟਰੇਲੀਆ ਵਲੋਂ 2 ਵਨ ਡੇ ਅਤੇ 6 ਟੀ-20 ਮੈਚ ਖੇਡ ਚੁੱਕਾ ਹੈ। ਉਸ ਨੇ ਵਨ ਡੇ 'ਚ 1 ਜਦਕਿ ਟੀ-20 'ਚ ਹੁਣ ਤੱਕ 8 ਵਿਕਟਾਂ ਹਾਸਲ ਕੀਤੀਆਂ ਹਨ। ਉਸ ਦਾ ਟੀ-20 'ਚ ਬਿਹਤਰੀਨ ਪ੍ਰਦਰਸ਼ਨ 15 ਦੌੜਾਂ ਦੇ ਕੇ 3 ਵਿਕਟਾਂ ਹੈ।


Related News