ਅਯੁੱਧਿਆ ਜ਼ਮੀਨ ਮਾਮਲਾ : 6 ਅਪ੍ਰੈਲ ਨੂੰ ਸੁਪਰੀਮ ਕੋਰਟ ਕਰੇਗਾ ਅਗਲੀ ਸੁਣਵਾਈ

03/23/2018 6:20:36 PM

ਫੈਜਾਬਾਦ/ਅਯੁੱਧਿਆ— ਅਯੁੱਧਿਆ ਵਿਵਾਦ ਭਾਰਤ ਦੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਵਿਚਾਲੇ ਤਣਾਅ ਦਾ ਇਕ ਪ੍ਰਮੁੱਖ ਮੁੱਦਾ ਰਿਹਾ ਹੈ। ਇਸ ਨਾਲ ਦੇਸ਼ ਦੀ ਰਾਜਨੀਤੀ ਲੰਬੇ ਸਮੇਂ ਤੋਂ ਪ੍ਰਭਾਵਿਤ ਹੁੰਦੀ ਆ ਰਹੀ ਹੈ। ਉਥੇ ਹੀ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਆਖਰੀ ਬਹਿਸ 'ਤੇ ਸੁਣਵਾਈ ਕੀਤੀ ਗਈ। ਜਿਸ 'ਚ ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 6 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।
ਰਾਜੀਵ ਧਵਨ ਨੇ ਪੇਸ਼ ਕੀਤੀ ਦਲੀਲ
ਸੁਣਵਾਈ ਦੌਰਾਨ ਪਟੀਸ਼ਨਰਕਰਤਾ ਅਤੇ ਰਾਜੀਵ ਧਵਨ ਨੇ ਦਲੀਲ ਪੇਸ਼ ਕੀਤੀ। ਧਵਨ ਨੇ ਕਿਹਾ ਕਿ 1994 ਦੀ ਸੰਵਿਧਾਨ ਬੈਠਕ ਦਾ ਫੈਸਲਾ ਧਾਰਾ 25 ਅਧੀਨ ਆਸਥਾ ਦੇ ਅਧਿਕਾਰ ਨੂੰ ਘੱਟ ਕਰਦਾ ਹੈ। ਇਸ ਤੋਂ ਪਹਿਲਾਂ ਅਯੁੱਧਿਆ ਮਾਮਲੇ 'ਚ 14 ਮਾਰਚ ਨੂੰ ਦਿੱਤੇ ਆਪਣੇ ਅਹਿਮ ਫੈਸਲੇ 'ਚ ਸੁਪਰੀਮ ਕੋਰਟ ਨੇ ਤੀਜੇ ਪੱਖਾਂ ਦੀਆਂ ਸਾਰੀਆਂ 32 ਦਖਲ ਪਟੀਸ਼ਨਾਂ ਖਾਰਜ ਕਰ ਦਿੱਤੀਆਂ  ਅਤੇ ਇਸ ਲਈ ਅਗਲੀ ਸੁਣਵਾਈ ਦੀ ਤਰੀਕ 23 ਮਾਰਚ ਨੂੰ ਤੈਅ ਕੀਤੀ।
ਫੈਸਲੇ ਆਉਣ 'ਚ ਹੋ ਸਕਦੀ ਹੈ ਦੇਰੀ
ਰਾਮ ਜਨਮ ਭੂਮੀ ਬਾਬਰੀ ਦੇ ਵਿਵਾਦ 'ਤੇ ਸੁਣਵਾਈ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਟਾਈਟਲ ਸੂਟ ਤੋਂ ਪਹਿਲਾਂ ਸੁਪਰੀਮ ਕੋਰਟ ਹੁਣ ਇਸ ਪਹਿਲੂ 'ਤੇ ਫੈਸਲਾ ਕਰੇਗਾ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਸੰਵਿਧਾਨ ਬੈਠਕ ਨੂੰ ਭੇਜਿਆ ਜਾਵੇ ਜਾਂ ਨਹੀਂ। ਅਦਾਲਤ ਪਹਿਲਾਂ ਇਹ ਦੇਖੇਗੀ ਕਿ ਕੀ ਸੰਵਿਧਾਨ ਬੈਠਕ ਦੇ 1994 ਦੇ ਉਸ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਦੀ ਲੋੜ ਹੈ ਜਾਂ ਨਹੀਂ, ਜਿਸ 'ਚ ਕਿਹਾ ਗਿਆ ਸੀ ਕਿ ਮਸਜਿਦ 'ਚ ਨਵਾਜ਼ ਪੜ੍ਹਨਾ ਇਸਲਾਮ ਦਾ ਇੰਟਗਰਲ ਪਾਰਟ ਨਹੀਂ ਹੈ। ਇਸ ਤੋਂ ਬਾਅਦ ਹੀ ਟਾਈਟਲ ਸੂਟ 'ਤੇ ਵਿਚਾਰ ਕੀਤਾ ਜਾਵੇਗਾ।


Related News