ਚੰਦਰਯਾਨ-2 ਦਾ ਲਾਂਚ ਅਕਤੂਬਰ ਤੱਕ ਟਲਿਆ- ਇਸਰੋ

03/23/2018 6:14:43 PM

ਚੇਨਈ— ਇਸਰੋ ਦਾ ਕਹਿਣਾ ਹੈ ਕਿ ਮਾਹਰਾਂ ਵੱਲੋਂ ਕੁਝ ਪ੍ਰੀਖਣਾਂ ਦਾ ਸੁਝਾਅ ਦਿੱਤੇ ਜਾਣ ਤੋਂ ਬਾਅਦ ਅਗਲੇ ਮਹੀਨੇ ਹੋਣ ਵਾਲੇ ਚੰਦਰਯਾਨ-2 ਦੇ ਲਾਂਚ ਨੂੰ ਅਕਤੂਬਰ ਤੱਕ ਟਾਲ ਦਿੱਤਾ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ. ਸਿਵਨ ਦਾ ਕਹਿਣਾ ਹੈ ਕਿ ਹਾਲ 'ਚ ਜੁਟੇ ਮਾਹਰਾਂ ਨੇ ਕੁਝ ਪ੍ਰੀਖਣ ਸੁਝਾਏ ਹਨ, ਇਸ ਕਾਰਨ ਲਾਂਚ ਹੁਣ ਅਕਤੂਬਰ 'ਚ ਹੋਵੇਗਾ। ਇੱਥੇ ਹਵਾਈ ਅੱਡੇ 'ਤੇ ਉਨ੍ਹਾਂ ਨੇ ਕਿਹਾ,''ਚੰਦਰਯਾਨ-2 ਦਾ ਲਾਂਚ ਅਪ੍ਰੈਲ 'ਚ ਨਹੀਂ ਹੋਵੇਗਾ, ਉਸ ਨੂੰ ਬਦਲ ਕੇ ਅਕਤੂਬਰ ਕਰ ਦਿੱਤਾ ਗਿਆ ਹੈ।'' ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਦੇ ਇੰਚਾਰਜ ਜਿਤੇਂਦਰ ਸਿੰਘ ਨੇ 16 ਫਰਵਰੀ ਨੂੰ ਕਿਹਾ ਸੀ ਕਿ ਅਪ੍ਰੈਲ 'ਚ ਇਸਰੋ ਪਹਿਲੀ ਵਾਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਯਾਨ ਉਤਾਰਨ ਦੀ ਕੋਸ਼ਿਸ਼ ਕਰੇਗਾ।
ਸਿਵਨ ਨੇ ਪਹਿਲਾਂ ਕਿਹਾ ਸੀ ਕਿ 800 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਮਿਸ਼ਨ ਦੇ ਲਾਂਚ ਦਾ ਸਮਾਂ ਅਪ੍ਰੈਲ ਤੋਂ ਨਵੰਬਰ 2018 ਦਰਮਿਆਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲਾਂਚ ਅਪ੍ਰੈਲ 'ਚ ਕਰਨ ਦੀ ਕੋਸ਼ਿਸ਼ ਸੀ ਪਰ ਹੁਣ ਇਸਰੋ ਇਸ ਨੂੰ ਅਕਤੂਬਰ ਜਾਂ ਨਵੰਬਰ 'ਚ ਲਾਂਚ ਕਰੇਗਾ। ਇਸਰੋ ਅਨੁਸਾਰ, ਚੰਦਰਯਾਨ-2 ਪੂਰਨ ਰੂਪ ਨਾਲ ਦੇਸ਼ 'ਚ ਵਿਕਸਿਤ ਮਿਸ਼ਨ ਹੈ। ਚੰਦਰਯਾਨ-2 ਪੁਲਾੜ ਯਾਨ ਦਾ ਭਾਰ ਕਰੀਬ 3,290 ਕਿਲੋਗ੍ਰਾਮ ਹੈ ਅਤੇ ਉਹ ਚੰਨ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਆਂਕੜੇ ਇਕੱਠੇ ਕਰੇਗਾ।


Related News