ਦਿਵਿਆਂਗਾਂ ਦੇ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਮੰਬਈ

03/23/2018 6:08:30 PM

ਮੁੰਬਈ (ਬਿਊਰੋ)— ਭਾਰਤ ਦੇ ਚੋਟੀ ਦੇ ਦਿਵਿਆਂਗ ਕ੍ਰਿਕਟਰ 30 ਮਾਰਚ ਤੋਂ 1 ਅਪ੍ਰੈਲ ਵਿਚਾਲੇ ਅੱਠਵੀਂ ਅਖਿਲ ਭਾਰਤੀ ਐੱਲ.ਆਈ.ਸੀ. ਦਿਵਿਆਂਗ ਅੰਤਰ ਖੇਤਰੀ ਕ੍ਰਿਕਟ ਚੈਂਪੀਅਨਸ਼ਿਪ 'ਚ ਭਾਗ ਲੈਣਗੇ। ਚੈਂਪੀਅਨਸ਼ਿਪ ਟੀ-20 ਫਾਰਮੈਟ 'ਚ ਖੇਡੀ ਜਾਵੇਗੀ, ਜਿਸ 'ਚ ਉਤਰ, ਦੱਖਣ, ਪੱਛਮ, ਪੂਰਬ ਅਤੇ ਮੱਧ ਖੇਤਰ ਦੀਆਂ ਟੀਮਾਂ ਭਾਗ ਲੈਣਗੀਆਂ। ਸਾਬਕਾ ਭਾਰਤੀ ਕਪਤਾਨ ਅਤੇ ਅਖਿਲ ਭਾਰਤੀ ਦਿਵਿਆਂਗ ਕ੍ਰਿਕਟ ਸੰਘ ਦੇ ਪ੍ਰਧਾਨ ਅਜੀਤ ਵਾਡੇਕਰ ਨੇ ਅੱਜ ਇਥੇ ਪੱਤਰਕਾਰ ਸੰਮੇਲਨ 'ਚ ਇਸ ਦੀ ਜਾਣਕਾਰੀ ਦਿੱਤੀ। ਖੇਤਰੀ ਮੈਚ ਨਵੀਂ ਦਿੱਲੀ, ਤਰਿਸ਼ੂਰ, ਕੋਲਹਾਪੁਰ, ਗੌਂਡਾ ਅਤੇ ਭਿਲਾਈ 'ਚ ਖੇਡੇ ਜਾਣਗੇ, ਜਿਥੇ ਹਰਿਆਣਾ , ਤਾਮਿਲਨਾਡੂ, ਮੁੰਬਈ, ਝਾਰਖੰਡ ਅਤੇ ਛੱਤੀਸਗੜ ਜੇਤੂ ਬਣੇ ਸੀ।


Related News