8 ਮਹੀਨੇ ਤੋਂ ਵਿਛੜੇ ਬੇਟੇ ਨੂੰ ਦੇਖ ਕੇ ਮਾਂ ਦੇ ਨਿਕਲ ਆਏ ਹੰਝੂ

03/23/2018 6:04:32 PM

ਡਬਰਾ— 8 ਮਹੀਨੇ ਤੋਂ ਵਿਛੜੇ ਮਾਂ-ਬੇਟੇ ਮਿਲੇ ਤਾਂ ਗਲੇ ਲੱਗ ਕੇ ਰੌਣ ਲੱਗ ਪਏ। ਇਹ ਨਜ਼ਾਰਾ ਡਬਰਾ ਸਥਿਤ ਅਪਣਾ ਘਰ ਆਸ਼ਰਮ 'ਚ ਦੇਖਣ ਨੂੰ ਮਿਲਿਆ। ਇੱਥੇ 8 ਮਹੀਨੇ ਤੋਂ ਘਰ ਤੋਂ ਲਾਪਤਾ ਬਿਹਾਰ ਦੇ ਜ਼ਿਲਾ ਸਮਸਤੀਪੁਰ ਵਾਸੀ ਅਪਾਹਿਜ਼ ਵਿਕਾਸ ਰਹਿ ਰਿਹਾ ਸੀ ਅਤੇ ਸੂਚਨਾ ਮਿਲਣ 'ਤੇ ਉਸ ਨੂੰ ਲੈਣ ਮਾਂ ਅਤੇ ਭਰਾ ਆਏ ਅਤੇ ਆਸ਼ਰਮ ਤੋਂ ਉਸ ਨੂੰ ਘਰ ਲੈ ਕੇ ਗਏ। ਅਪਣਾ ਘਰ ਆਸ਼ਰਮ 'ਚ ਪੁੱਜੀ ਮਾਂ ਤੇ ਭਰਾ ਨੇ ਜਦੋਂ ਵਿਕਾਸ ਨੂੰ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਹੰਝੂ ਭਰ ਆਏ। ਵਿਕਾਸ ਵੀ ਆਪਣੀ ਮਾਂ ਅਤੇ ਭਰਾ ਦੇ ਗਲੇ ਲੱਗ ਕੇ ਰੌਣ ਲੱਗ ਪਿਆ। 
ਗਵਾਲੀਅਰ ਝਾਂਸੀ ਹਾਈਵੇਅ ਸਥਿਤ ਰਾਮਗੜ੍ਹ ਪੁੱਲ ਨੇੜੇ ਬੇਘਰ ਲੋਕਾਂ ਲਈ ਸੰਚਾਲਿਤ ਅਪਣਾ ਘਰ ਆਸ਼ਰਮ ਦੇ ਸੰਚਾਲਕ ਮੈਂਬਰ ਮਨੀਸ਼ ਪਾਂਡੇ ਨੂੰ 10ਮਾਰਚ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਘੁੰਮ ਰਿਹਾ ਹੈ। ਜਿਸ ਦੀ ਮਾਨਸਿਕ ਸਥਿਤੀ ਕਮਜ਼ੋਰ ਲੱਗ ਰਹੀ ਹੈ। ਸੂਚਨਾ ਮਿਲਦੇ ਹੀ ਰੇਲਵੇ ਸਟੇਸ਼ਨ ਪੁੱਜੇ ਮਨੀਸ਼ ਪਾਂਡੇ ਨੂੰ ਗੰਦੇ ਕੱਪੜੇ ਪਹਿਣੇ ਇਕ ਵਿਅਕਤੀ ਮਿਲ ਗਿਆ, ਜਿਸ ਨੂੰ ਉਹ ਆਸ਼ਰਮ ਲੈ ਗਏ। ਇੱਥੇ ਵਿਅਕਤੀ ਨੇ ਆਪਣਾ ਨਾਮ ਵਿਕਾਸ ਦੱਸਿਆ ਪਰ ਮਾਨਸਿਕ ਸਥਿਤੀ ਕਮਜ਼ੋਰ ਹੋਣ ਕਾਰਨ ਟੁੱਟੇ-ਫੁੱਟੇ ਸ਼ਬਦਾਂ 'ਚ ਆਪਣਾ ਪਤਾ


Related News