ਆਸਟ੍ਰੇਲੀਆਈ ਤੱਟ ''ਤੇ ਮ੍ਰਿਤ ਮਿਲੀਆਂ 130 ਤੋਂ ਜ਼ਿਆਦਾ ਪਾਇਲਟ ਵ੍ਹੇਲ

03/23/2018 6:07:15 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਸਮੁੰਦਰੀ ਤੱਟ 'ਤੇ ਸ਼ੁੱਕਰਵਾਰ ਨੰ ਘੱਟ ਤੋਂ ਘੱਟ 135 ਪਾਇਲਟ ਵ੍ਹੇਲ ਮ੍ਰਿਤ ਪਾਈਆਂ ਗਈਆਂ। ਬਚਾਅ ਕਰਮਚਾਰੀ ਜਿਉਂਦੀਆਂ ਬਚੀਆਂ ਵ੍ਹੇਲਾਂ ਨੂੰ ਵਾਪਸ ਸਮੁੰਦਰ ਵਿਚ ਪਾ ਰਹੇ ਹਨ। ਜਾਣਕਾਰੀ ਮੁਤਾਬਕ ਪਾਇਲਟ ਵ੍ਹੇਲ ਬਹੁਤ ਛੋਟੇ ਫਿਨ ਵਾਲੀ ਵ੍ਹੇਲ ਹੁੰਦੀ ਹੈ ਅਤੇ ਗਰਮ ਪਾਣੀ ਦੇ ਖੇਤਰ ਵਿਚ ਸੈਂਕੜੇ ਝੁੰਡਾਂ ਵਿਚ ਦੇਖੀ ਜਾਂਦੀ ਹੈ। ਇਕ ਮਛੇਰੇ ਨੇ ਪਰਥ ਤੋਂ ਕਰੀਬ 315 ਕਿਲੋਮੀਟਰ (195 ਮੀਲ) ਦੂਰ ਹੇਮਲਿਨ  ਬੇ 'ਤੇ 150 ਵ੍ਹੇਲਾਂ ਨੂੰ ਦੇਖਿਆ। ਪੱਛਮੀ ਆਸਟ੍ਰੇਲੀਆ ਦੇ ਸਟੇਟਸ ਪਾਰਕ ਐਂਡ ਵਾਈਲਡ ਲਾਈਫ ਸਰਵਿਸ ਨੇ ਦੱਸਿਆ ਕਿ ਉਸ ਦੇ ਕਰਮਚਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਹਨ ਅਤੇ ਹੁਣ ਤੱਕ ਜਿਉਂਦੀਆਂ ਮਿਲੀਆਂ 15 ਵ੍ਹੇਲ ਦੀ ਸਿਹਤ ਦਾ ਮੁਲਾਂਕਣ ਕਰ ਰਹੇ ਹਨ। ਇਕ ਬਚਾਅ ਕਰਮਚਾਰੀ ਜੇਰੇਮੀ ਚਿਕ ਨੇ ਦੱਸਿਆ,''ਜ਼ਿਆਦਾਤਰ ਵ੍ਹੇਲ ਸਮੁੰਦਰ ਤੱਟ 'ਤੇ ਪੂਰੀ ਰਾਤ ਸੁੱਕੀ ਜ਼ਮੀਨ 'ਤੇ ਪਈਆਂ ਰਹੀਆਂ ਅਤੇ ਇਸ ਕਾਰਨ ਜਿਉਂਦੀਆਂ ਨਹੀਂ ਬਚੀਆਂ।''


Related News