ਨਾਬਾਲਗ ਲੜਕੀ ਨੂੰ ਨੌਜਵਾਨ ਲੈ ਕੇ ਫਰਾਰ

03/23/2018 6:05:03 PM

ਦਸੂਹਾ (ਝਾਵਰ)— ਥਾਣਾ ਦਸੂਹਾ ਦੇ ਪਿੰਡ ਸ਼ਾਹਪੁਰ ਦੇ ਬਲਵਿੰਦਰ ਸਿੰਘ ਪੁੱਤਰ ਮਹਿੰਗਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਉਸ ਦੀ ਵੱਡੀ ਲੜਕੀ ਜਸਪ੍ਰੀਤ ਕੌਰ 17 ਮਾਰਚ ਨੂੰ ਸਰਕਾਰੀ ਸਕੂਲ ਝਿੰਗੜਕਲਾਂ ਵਿਖੇ ਬਾਰ੍ਹਵੀਂ ਦੇ ਪੇਪਰ ਦੇਣ ਗਈ ਸੀ ਪਰ ਸ਼ਾਮ ਤੱਕ ਉਹ ਘਰ ਵਾਪਸ ਨਹੀਂ ਆਈ। ਉਸ ਨੇ ਦੱਸਿਆ ਕਿ ਅਸੀਂ ਉਸ ਦੀ ਭਾਲ ਕਰਦੇ ਰਹੇ ਪਰ ਬਾਅਦ 'ਚ ਪਤਾ ਲੱਗਾ ਕਿ ਇਸ ਪਿੰਡ ਦਾ ਇਕ ਨੌਜਵਾਨ ਪਵਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰਾਵਾ ਉਸ ਨੂੰ ਬਰਗਲਾ ਕੇ ਵਿਆਹ ਕਰਵਾਉਣ ਦੀ ਨੀਅਤ ਨਾਲ ਕਿਤੇ ਲੈ ਗਿਆ ਹੈ। ਥਾਣਾ ਮੁੱਖੀ ਪਲਵਿੰਦਰ ਸਿੰਘ ਅਤੇ ਏ. ਐੱਸ. ਆਈ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਅਨੁਸਾਰ ਲੜਕੀ ਨਾਬਾਲਗ ਹੈ।


Related News