ਅਣਪਛਾਤੇ ਚੋਰਾਂ ਨੇ 3 ਦੁਕਾਨਾਂ ''ਤੇ ਕੀਤਾ ਹੱਥ ਸਾਫ

03/23/2018 5:55:27 PM


ਮੋਗਾ (ਆਜ਼ਾਦ) - ਅਕਾਲਸਰ ਰੋਡ ਮੋਗਾ 'ਤੇ ਸਥਿਤ ਤਿੰਨ ਦੁਕਾਨਾਂ 'ਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। 
ਘਟਨਾ ਸਬੰਧ ਜਾਣਕਾਰੀ ਦਿੰੰਦਿਆਂ ਸਾਹਨੀ ਆਟੋ ਦੇ ਮਾਲਕ ਗੌਰਵ ਸਾਹਨੀ ਨਿਵਾਸੀ ਸ਼ਾਂਤੀ ਨਗਰ ਮੋਗਾ ਅਤੇ ਫੌਜੀ ਸਪੇਅਰ ਪਾਰਟਸ ਦੇ ਮਾਲਕ ਸਵਰਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਸਾਡੀਆਂ ਦੁਕਾਨਾਂ ਦੇ ਸ਼ਟਰ ਭੰਨ ਕੇ ਅੰਦਰੋਂ ਗੱਲੇ 'ਚ ਪਈ ਨਕਦੀ ਦੇ ਇਲਾਵਾ ਕੁੱਝ ਸਾਮਾਨ ਚੋਰੀ ਕਰ ਲਿਆ ਗਿਆ। ਇਸ ਦੇ ਨਾਲ ਹੀ ਉਹ ਦੁਕਾਨ ਦੇ ਨਾਲ ਲੱਗਦੀ ਇਕ ਵਰਕਸ਼ਾਪ 'ਚੋਂ ਕੁੱਝ ਪੁਰਾਣੀਆਂ ਬੈਟਰੀਆਂ ਚੋਰੀ ਕਰ ਕੇ ਲੈ ਗਏ। ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਦੇਖ ਰਹੇ ਹਨ ਤਾਂ ਕਿ ਚੋਰਾਂ ਦਾ ਕੋਈ ਸੁਰਾਗ ਮਿਲ ਸਕੇ। ਇਸ ਸਬੰਧੀ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
 


Related News