ਭਾਰਤ ਸਰਕਾਰ ਮਨੁੱਖੀ ਅਧਿਕਾਰਾਂ ਨੂੰ ਕੁਚਲਣਾ ਤੁਰੰਤ ਬੰਦ ਕਰੇ : ਹਰਮੀਤ ਸਿੰਘ

03/23/2018 5:48:36 PM

ਲੰਡਨ (ਰਾਜਵੀਰ ਸਮਰਾ)— ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ. ਕੇ. ਦੇ ਸੰਚਾਲਕ ਸ. ਹਰਮੀਤ ਸਿੰਘ ਭਕਨਾ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੀਆਂ ਜੇਲਾਂ ਵਿਚ ਬੰਦ ਅਤੇ ਵਿਦੇਸ਼ਾਂ ਵਿਚ ਜਲਾਵਤਨੀ ਕੱਟ ਰਹੇ ਸਮੂਹ ਸਿੱਖਾਂ ਨੂੰ ਭਾਰਤ ਸਰਕਾਰ ਤੁਰੰਤ ਰਿਹਾਅ ਕਰਨ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਰਸਤੇ ਤੇ ਚਲਦੇ ਹੋਏ ਜੇ ਕੋਈ ਸਿੱਖ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਵਾਜ ਬੁਲੰਦ ਕਰਦਾ ਹੈ ਤਾਂ ਉਸ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਸ਼ਹੀਦ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵਾਂਗ ਵੱਖ-ਵੱਖ ਅਣਮਨੁੱਖੀ ਤਰੀਕਿਆਂ ਨਾਲ ਖਤਮ ਕਰ ਦਿੱਤਾ ਜਾਂਦਾ ਹੈ। ਪਰ ਜੇ ਹੁਣ ਵੀ ਭਾਰਤ ਸਰਕਾਰ ਨੇ ਕੋਈ ਐਲਾਨ ਨਾ ਕੀਤਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਪ੍ਰੈਲ ਵਿਚ ਹੋਣ ਵਾਲੀ ਯੂ. ਕੇ. ਫੇਰੀ ਅਸਫਲ ਹੋ ਜਾਵੇਗੀ ਤੇ ਯੂ. ਕੇ. ਦੇ ਸਮੂਹ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਯੂ. ਕੇ. ਦੇ ਲੋਕਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਣਗਿਣਤ ਕੁਰਬਾਨੀਆਂ ਕਰਕੇ ਹਜ਼ਾਰਾਂ ਸਾਲਾਂ ਦਾ ਸੁਨਿਹਰੀ ਇਤਿਹਾਸ ਸਿਰਜਿਆ ਹੋਇਆ ਹੈ।


Related News