ਖਟਕੜ ਕਲਾਂ ਵਿਖੇ ਸੂਬਾ ਪੱਧਰੀ ਸਮਾਗਮ 'ਚ ਸਿੱਧੂ ਖਿਲਾਫ ਨੌਜਵਾਨਾਂ ਨੇ ਕੀਤੀ ਨਾਅਰੇਬਾਜ਼ੀ

03/23/2018 5:50:05 PM

ਨਵਾਂਸ਼ਹਿਰ/ਖਟਕੜ ਕਲਾਂ(ਤ੍ਰਿਪਾਠੀ)— ਖਟਕੜ ਕਲਾਂ 'ਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ 'ਚ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਮੌਜੂਦ ਰਹੇ। ਇਸ ਦੌਰਾਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜੱਦੀ ਪਿੰਡ ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਫਿਰ ਨਸ਼ਾ ਰੋਕੂ ਮੁਹਿੰਮ ਦਾ ਆਗਾਜ਼ ਕਰਕੇ ਲੋਕਾਂ ਨੂੰ ਨਸ਼ੇ ਖਿਲਾਫ ਸਹੁੰ ਚੁੱਕਵਈ। ਇਸ ਦੌਰਾਨ ਜਦੋਂ ਨਵਜੋਤ ਸਿੰਘ ਸਿੱਧੂ ਸੰਬਧੋਨ ਕਰ ਰਹੇ ਸਨ ਤਾਂ ਇਸੇ ਦੌਰਾਨ ਕੁਝ ਨੌਜਵਾਨ ਨੇ ਉੱਠ ਕੇ ਸਿੱਧੂ ਖਿਲਾਫ ਤੁਰੰਤ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਲੇ ਝੰਡੇ ਦਿਖਾਏ।

PunjabKesari
ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ 'ਚ ਖੋਜੇ ਗਏ ਸ਼ਹੀਦਾਂ ਦੇ ਗੁੱਪਤ ਟਿਕਾਣੇ ਨੂੰ ਇਤਿਹਾਸਕ ਦਰਜਾ ਦੇ ਕੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਮੰਗ ਨੂੰ ਪੂਰਾ ਕਰਨ ਲਈ ਨਵਜੋਤ ਸਿੱਧੂ ਨਾਲ ਮੁਲਾਕਾਤ ਨਾ ਹੋਣ 'ਤੇ ਸਮਾਗਮ 'ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਸਮਾਰੋਹ 'ਚ ਜਦੋਂ ਸਿੱਧੂ ਭਾਸ਼ਣ ਦੇ ਰਹੇ ਸਨ ਤਾਂ ਪੰਡਾਲ 'ਚ ਬੈਠੇ ਪੀ.ਐੱਸ. ਯੂ. ਦੇ ਮੈਂਬਰਾਂ ਨੇ ਉੱਠ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਿੱਧੂ ਨੇ ਮੰਚ ਤੋਂ ਹੀ ਕਿਹਾ, ''ਬੜਾ ਕਰੰਟ ਆਇਆ ਮਿੱਤਰਾ ਤੇਰੇ 'ਚ।'' ਉਥੇ ਹੀ ਪੀ. ਐੱਸ. ਯੂ. ਦੇ ਪ੍ਰਦੇਸ਼ ਪ੍ਰਧਾਨ ਰਾਜਿੰਦਰ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10 ਵਜੇ ਹੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਿਲਕ ਪਲਾਂਟ ਦੇ ਦਫਤਰ 'ਚ ਸਿੱਧੂ ਨਾਲ ਮੁਲਾਕਾਤ ਕਰਵਾਉਣ ਦਾ ਭੋਰਸਾ ਦੇ ਕੇ ਬਿਠਾ ਲਿਆ ਸੀ ਪਰ ਸਮਾਗਮ ਸ਼ੁਰੂ ਹੋਣ ਦੇ ਬਾਅਦ ਸਿੱਧੂ ਦੇ ਮੰਚ 'ਤੇ ਬੋਲਣ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਮਿਲਵਾਇਆ ਗਿਆ। ਬਲਜੀਤ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਆਪਣੀ ਅੰਗਰੇਜ਼ ਭਗਤ ਸੋਚ ਦੀ ਪਛਾਣ ਦਿੱਤੀ ਹੈ।

PunjabKesari


Related News