ਭਾਰਤ ''ਚ ਬ੍ਰੈਸਟ ਕੈਂਸਰ ਦਾ ਇਲਾਜ ਦੇਰੀ ਨਾਲ ਕਰਾਉਂਦੀਆਂ ਨੇ ਔਰਤਾਂ: ਅਧਿਐਨ

03/23/2018 5:38:30 PM

ਲੰਡਨ(ਭਾਸ਼ਾ)— ਸਵੀਡਨ ਦੀ ਇਕ ਯੂਨੀਵਰਯਿਟੀ ਦੇ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਪੇਂਡੂ ਖੇਤਰ ਵਿਚ ਰਹਿਣ ਵਾਲੀਆਂ ਜ਼ਿਆਦਾਤਰ ਔਰਤਾਂ ਨੂੰ ਬ੍ਰੈਸਟ ਕੈਂਸਰ ਦੀ ਬੀਮਾਰੀ ਦੀ ਜਾਣਕਾਰੀ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਔਰਤਾਂ ਬ੍ਰੈਸਟ ਕੈਂਸਰ ਦੇ ਇਲਾਜ ਵਿਚ ਕਾਫੀ ਦੇਰੀ ਕਰਦੀਆਂ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਇਸ ਦਾ ਕਾਰਨ ਇਲਾਜ ਮਹਿੰਗਾ ਹੁੰਦਾ ਹੈ। ਇਹ ਅਧਿਐਨ ਸਵੀਡਨ ਵਿਚ ਓਮੇਓ ਯੂਨੀਵਰਸਿਟੀ ਦੇ ਵਿਦਿਆਰਥੀ ਨੀਤਿਨ ਗੰਗਾਲੇ ਨੇ ਕੀਤਾ ਹੈ। ਇਸ ਵਿਚ ਦੇਖਿਆ ਗਿਆ ਕਿ ਜ਼ਿਆਦਾਤਰ ਭਾਰਤੀ ਔਰਤਾਂ ਨੂੰ ਆਪਣੀ ਬ੍ਰੈਸਟ ਵਿਚ ਹੋਣ ਵਾਲੀਆਂ ਗੰਢਾਂ ਦਾ ਖੁੱਦ ਤੋਂ ਪਤਾ ਲਗਾਉਣ ਦਾ ਤਰੀਕਾ ਨਹੀਂ ਪਤਾ ਹੈ।
ਗੰਗਾਨੇ ਕਿਹਾ, 'ਬ੍ਰੈਸਟ ਕੈਂਸਰ ਦੇ ਸਫਲ ਇਲਾਜ ਲਈ ਸਮਾਂ ਰਹਿੰਦੇ ਉਸ ਦੇ ਬਾਰੇ ਵਿਚ ਪਤਾ ਲੱਗਣਾ ਅਹਿਮ ਹੁੰਦਾ ਹੈ। ਆਖੀਰ ਔਰਤਾਂ ਨੂੰ ਇਸ ਦੇ ਲੱਛਣਾ ਅਤੇ ਇਸ ਦੇ ਇਲਾਜ ਦੇ ਬਾਰੇ ਵਿਚ ਜਾਗਰੂਕ ਕਰਨਾ ਮਹੱਤਵਪੂਰਨ ਹੈ।' ਉਨ੍ਹਾਂ ਕਿਹਾ, 'ਅਨਪੜ੍ਹਤਾ, ਨਜ਼ਰਅੰਦਾਜ਼ ਕਰਨਾ, ਗਰੀਬੀ ਅਤੇ ਅੰਧਵਿਸ਼ਵਾਸ ਕਾਰਨ ਕਈ ਔਰਤਾਂ ਹਸਪਤਾਲ ਜਾਣ ਵਿਚ ਬਹੁਤ ਦੇਰੀ ਕਰਦੀਆਂ ਹਨ।' ਗੰਗਾਨੇ ਨੇ ਮੁੱਖ ਤੌਰ 'ਤੇ ਮਹਾਰਾਸ਼ਟਰ ਦੇ ਪੇਂਡੂ ਜ਼ਿਲੇ ਵਰਧਾ ਵਿਚ ਔਰਤਾਂ 'ਤੇ 2 ਅਧਿਐਨ ਕੀਤੇ ਹਨ। ਅਧਿਐਨ ਵਿਚ ਸ਼ਾਮਲ ਔਰਤਾਂ ਵਿਚੋਂ ਕੁੱਝ ਨੂੰ ਹੀ ਆਪਣੀ ਬ੍ਰੈਸਟ ਵਿਚ ਗੰਢਾਂ ਦਾ ਪਤਾ ਲਗਾਉਣ ਦਾ ਤਰੀਕਾ ਪਤਾ ਸੀ। ਇਸ ਵਿਚ ਦੇਖਿਆ ਗਿਆ ਕਿ ਹਰ ਤੀਜੀ ਔਰਤ ਨੇ ਕਦੇ ਵੀ ਬ੍ਰੈਸਟ ਕੈਂਸਰ ਦੇ ਬਾਰੇ ਵਿਚ ਨਹੀਂ ਸੁਣਿਆ ਸੀ। ਦੂਜੇ ਪਾਸੇ ਕਾਫੀ ਔਰਤਾਂ ਨੇ ਇਸ ਦੇ ਬਾਰੇ ਵਿਚ ਹੋਰ ਜ਼ਿਆਦਾ ਜਾਨਣ ਵਿਚ ਕਾਫੀ ਰੂਚੀ ਦਿਖਾਈ। ਔਰਤਾਂ ਸ਼ੁਰੂਆਤ ਵਿਚ ਹੀ ਇਲਾਜ ਕਿਉਂ ਨਹੀਂ ਕਰਾਉਂਦੀਆਂ ਹਨ, ਇਸ ਦੀ ਸਭ ਤੋਂ ਆਮ ਵਜ੍ਹਾ ਇਹ ਦੇਖੀ ਗਈ ਕਿ ਉਨ੍ਹਾਂ ਨੂੰ ਬ੍ਰੈਸਟ ਵਿਚ ਹੋਣ ਵਾਲੀ ਗੰਢ ਵਿਚ ਕੋਈ ਦਰਦ ਮਹਿਸੂਸ ਨਹੀਂ ਹੋਈ। ਨਾਲ ਹੀ ਦੇਖਿਆ ਗਿਆ ਕਿ ਇਸ ਦਾ ਇਲਾਜ ਮਹਿੰਗਾ ਹੋਣ ਕਾਰਨ ਵੀ ਔਰਤਾਂ ਇਲਾਜ ਵਿਚ ਦੇਰੀ ਕਰਦੀਆਂ ਹਨ।


Related News