ਚਾਹ ਵਾਲਾ ਬਣ ਵਿਧਾਇਕ ਨੇ 10 ਮਿੰਟ ''ਚ ਕਮਾਏ 5 ਹਜ਼ਾਰ ਰੁਪਏ

03/23/2018 5:37:01 PM

ਮੈਸੂਰ— ਇੱਥੋਂ ਦੇ ਇਕ ਚਾਹ ਸਟਾਲ 'ਤੇ ਸ਼ੁੱਕਰਵਾਰ ਨੂੰ ਇਕ ਵਿਧਾਇਕ ਨੇ ਚਾਹ ਵੇਚ ਕੇ 10 ਮਿੰਟ 'ਚ 5 ਹਜ਼ਾਰ ਰੁਪਏ ਕਮਾ ਲਏ। ਸਟਾਲ ਮਾਲਕ ਨੇ ਵੀ ਸ਼ਾਇਦ ਕਦੇ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਉਸ ਦੀ ਇੰਨੀ ਕਮਾਈ ਹੋ ਜਾਵੇਗੀ, ਕਿਉਂਕਿ ਬਾਅਦ 'ਚ ਵਿਧਾਇਕ ਨੇ ਚਾਹ ਵਾਲੇ ਨੂੰ ਇਸ 5 ਹਜ਼ਾਰ ਰੁਪਏ ਦੇ ਨਾਲ 10 ਹਜ਼ਾਰ ਰੁਪਏ ਆਪਣੇ ਕੋਲੋਂ ਵੀ ਦਿੱਤੇ।
ਦਰਅਸਲ ਜੇ.ਡੀ. (ਐੱਸ) ਦੇ ਬਾਗੀ ਵਿਧਾਇਕ ਜਮੀਰ ਅਹਿਮਦ ਇਕ ਸੜਕ ਨਿਰਮਾਣ ਕੰਮ ਦਾ ਉਦਘਾਟਨ ਕਰਨ ਪੁੱਜੇ ਸਨ। ਉਦਘਾਟਨ ਤੋਂ ਬਾਅਦ ਮੁਸਲਿਮ ਕੋਆਪਰੇਟਿਵ ਬੈਂਕ ਸਰਕਲ ਦੇ ਸਾਹਮਣੇ ਲੱਗੇ ਇਕ ਚਾਹ ਸਟਾਲ 'ਤੇ ਜਮੀਰ ਆਪਣੇ ਵਿਧਾਇਕ ਵਾਸੂ ਨਾਲ ਪੁੱਜ ਗਏ। ਚਾਹ ਸਟਾਲ 'ਤੇ ਪੁੱਜ ਕੇ ਉਹ ਖੁਦ ਚਾਹ ਵੇਚਣ ਲੱਗੇ। ਦੇਖਦੇ ਹੀ ਦੇਖਦੇ ਉੱਥੇ ਚਾਹ ਪੀਣ ਲਈ ਵਰਕਰਾਂ ਦੀ ਭੀੜ ਲੱਗ ਗਈ। ਪਾਰਟੀ ਦੇ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੇ ਵੀ ਵਿਧਾਇਕ ਕੋਲੋਂ ਚਾਹ ਲਈ।
ਵਿਧਾਇਕ ਨੂੰ ਇਕ ਪਿਆਲਾ ਚਾਹ ਲਈ 100 ਤੋਂ 200 ਰੁਪਏ ਤੱਕ ਮਿਲੇ। ਇਸ ਕਾਰਨ ਵਿਧਾਇਕ ਨੇ 10 ਮਿੰਟ ਦੇ ਅੰਦਰ 5 ਹਜ਼ਾਰ ਰੁਪਏ ਕਮਾ ਲਏ। ਉਨ੍ਹਾਂ ਨੇ ਉਸ 'ਚ 10 ਹਜ਼ਾਰ ਰੁਪਏ ਆਪਣੇ ਵੱਲੋਂ ਜੋੜੇ ਅਤੇ ਚਾਹ ਸਟਾਲ ਦੇ ਮਾਲਕ ਨੂੰ ਦੇ ਦਿੱਤੇ। ਇਸ ਮੌਕੇ ਐੱਮ.ਐੱਲ. ਵਾਸੂ ਨਾਲ ਕਈ ਹੋਰ ਵਿਧਾਇਕ ਅਤੇ ਪ੍ਰਤੀਨਿਧੀ ਮੌਜੂਦ ਰਹੇ।


Related News