ਬਜਾਜ ਪਲਸਰ 150 ਦੇ ਅਪਡੇਟਡ 2018 ਮਾਡਲ ਦੀ ਫੋਟੋ ਆਈ ਸਾਹਮਣੇ

03/23/2018 5:35:30 PM

ਜਲੰਧਰ- ਬਜਾਜ ਦੀ ਸਭ ਤੋਂ ਮਸ਼ਹੂਰ ਬਾਈਕਸ 'ਚੋਂ ਪਲਸਰ 150 ਨੂੰ ਪਹਿਲੀ ਪੁਜਿਸ਼ਨ 'ਤੇ ਰੱਖਣਾ ਸ਼ਾਇਦ ਗਲਤ ਨਹੀਂ ਹੋਵੇਗਾ ਜਿਸ ਨੂੰ ਲਗਭਗ 17 ਸਾਲ ਤੋਂ ਭਾਰਤ 'ਚ ਬੇਹੱਦ ਪਸੰਦ ਕੀਤਾ ਜਾਂਦਾ ਰਿਹਾ ਹੈ ਅਜਿਹੇ 'ਚ ਕੰਪਨੀ ਦੀ ਇਸ ਬਾਈਕ ਨੂੰ ਕਈ ਸਾਰੇ ਬਦਲਾਅ ਦੀ ਜ਼ਰੂਰਤ ਹੈ ਜਿਸ ਦੇ ਨਾਲ ਇਹ ਸੈਗਮੈਂਟ 'ਚ ਤਾਜ਼ਾ ਬਣੀ ਰਹੇ ਇਸ ਲਈ ਬਜਾਜ਼ ਅਗਲੇ ਕੁਝ ਹੀ ਦਿਨਾਂ 'ਚ ਬਾਜ਼ਾਰ 'ਚ 2018 ਮਾਡਲ ਪਲਸਰ 150 ਪੇਸ਼ ਕਰਨ ਦਾ ਪਲਾਨ ਬਣਾ ਰਹੀ ਹੈ। ਹਾਲ ਹੀ 'ਚ ਇਸ ਬਾਈਕ ਦੇ ਅਪਡੇਟਡ ਮਾਡਲ ਦੀ ਸਪਾਏ ਫੋਟੋ ਇੰਟਰਨੈੱਟ 'ਤੇ ਸਾਹਮਣੇ ਆਈ ਹੈ ਜਿਸ 'ਚ ਬਾਈਕ 'ਚ ਹੋਏ ਕਈ ਸਾਰੇ ਅਪਡੇਟਸ ਵਿਖਾਈ ਦੇ ਰਹੇ ਹਨ।

ਇਸ ਬਾਈਕ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ 149cc  ਦੇ ਸਿੰਗਲ-ਸਿਲੰਡਰ, 2-ਵਾਲਵ, ਟਵਿਨ-ਸਪਾਰਕ ਇੰਜਣ ਦੇ ਨਾਲ ਲਾਂਚ ਕੀਤੀ ਜਾਵੇਗੀ। ਜਿਸੇ ਕੰਪਨੀ ਨੇ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ।

2018 ਬਜਾਜ ਪਲਸਰ 150 ਦਾ ਡਿਜ਼ਾਇਨ ਫਿਲਹਾਲ ਵਿਕ ਰਹੇ ਮਾਡਲ ਦੀ ਤਰਾਂ ਹੀ ਹੈ, ਪਰ ਬਾਈਕ 'ਚ ਨਵੀਂ ਸਪਲਿਟ ਸੀਟਸ, ਅਤੇ ਨਵੇਂ ਗਰਾਫਿਕਸ, 180 ਤੋਂ ਲਿਆ ਗਿਆ ਐਗਜ਼ਹਾਸਟ ਮਫਲਰ ਵੀ ਦਿੱਤਾ ਗਿਆ ਹੈ। ਅਗਲੇ ਹਿੱਸੇ 'ਚ ਟੇਲੀਸਕੋਪਿਕ ਅਤੇ ਪਿਛਲੇ ਹਿੱਸੇ 'ਚ ਗੈਸ-ਚਾਰਜਡ ਟਵਿਨ ਸ਼ਾਕ ਅਬਜ਼ਾਰਵਰ ਸਸਪੇਂਸ਼ਨ, ਦੋਨਾਂ ਪਹੀਆਂ 'ਚ ਡਿਸਕ ਬ੍ਰੇਕ 17-ਇੰਚ ਅਲੌਏ ਵ੍ਹੀਲਸ ਚੌੜੇ ਟਾਇਰਸ ਦਿੱਤੇ ਜਾ ਸਕਦੇ ਹਨ। 

ਫਿਲਹਾਲ ਬਜਾਜ਼ ਪਲਸਰ 150 ਦੀ ਦਿੱਲੀ ਐਕਸਸ਼ੋਰੂਮ ਕੀਮਤ 73,626 ਰੁਪਏ ਹੈ ਅਤੇ 2018 ਐਡੀਸ਼ਨ ਲਈ ਤੁਹਾਨੂੰ 1500-2000 ਰੁਪਏ ਤੱਕ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ।


Related News