ਯੂਕੀ ਭਾਂਬਰੀ ਮਿਆਮੀ ਮਾਸਟਰਸ ਦੇ ਦੂਜੇ ਦੌਰ ''ਚ

03/23/2018 5:27:26 PM

ਮਿਆਮੀ, (ਬਿਊਰੋ)— ਯੂਕੀ ਭਾਂਬਰੀ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰਖਦੇ ਹੋਏ ਅੱਜ ਇੱਥੇ ਬੋਸਨੀਆ ਦੇ ਮਿਰਜ਼ਾ ਬਾਸਿਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਮੀ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਯੂਕੀ ਨੇ ਕ੍ਰੇਂਡਨ ਪਾਰਕ ਟੈਨਿਸ ਸੈਂਟਰ 'ਚ ਬਾਸਿਕ ਨੂੰ 7-5, 6-3 ਨਾਲ ਹਰਾਇਆ। ਇਹ 25 ਸਾਲਾ ਭਾਰਤੀ ਖਿਡਾਰੀ ਅਤੇ ਵਿਸ਼ਵ 'ਚ 75ਵੇਂ ਨੰਬਰ ਦੇ ਬਾਸਿਕ ਵਿਚਾਲੇ ਦੂਜਾ ਮੁਕਾਬਲਾ ਸੀ। ਇਨ੍ਹਾਂ ਦੋਹਾਂ ਵਿਚਾਲੇ 2016 ਦੇ ਮੁਕਾਬਲੇ 'ਚ ਬਾਸਿਕ ਨੇ ਜਿੱਤ ਦਰਜ ਕੀਤੀ ਸੀ।

ਭਾਰਤੀ ਡੇਵਿਸ ਕੱਪ ਖਿਡਾਰੀ ਦਾ ਸਾਹਮਣਾ ਦੂਜੇ ਦੌਰ 'ਚ ਵਿਸ਼ਵ 'ਚ 11ਵੇਂ ਨੰਬਰ ਦੇ ਅਠਵਾਂ ਦਰਜਾ ਪ੍ਰਾਪਤ ਅਮਰੀਕੀ ਜੈਕ ਸਾਕ ਨਾਲ ਹੋਵੇਗਾ। ਇਨ੍ਹਾਂ ਦੋਹਾਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ। ਵਿਸ਼ਵ ਕੱਪ 'ਚ 107ਵੀਂ ਰੈਂਕਿੰਗ ਦੇ ਯੂਕੀ ਨੇ ਕੁਆਲੀਫਾਇੰਗ ਦੇ ਦੂਜੇ ਦੌਰ 'ਚ ਸਵੀਡਨ ਦੇ ਇਲੀਆਸ ਯਮਰ ਨੂੰ 7-5, 6-2 ਨਾਲ ਹਰਾ ਕੇ ਇਸ ਏ.ਟੀ.ਪੀ. 1000 ਸੀਰੀਜ਼ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ ਸੀ। ਯੂਕੀ ਨੇ ਹਾਲ 'ਚ ਚੋਟੀ ਦੇ ਖਿਡਾਰੀਆਂ ਦੇ ਖਿਲਾਫ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇੰਡੀਅਨ ਵੇਲਸ ਮਾਸਟਰਸ ਦੇ ਦੂਜੇ ਦੌਰ 'ਚ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਲੁਕਾਸ ਪੋਊਲੀ ਨੂੰ ਹਰਾਇਆ ਸੀ।


Related News