ਦੱਖਣੀ ਫਰਾਂਸ ''ਚ ਗੋਲੀਬਾਰੀ, ਲੋਕਾਂ ਨੂੰ ਬਣਾਇਆ ਗਿਆ ਬੰਧਕ

03/23/2018 5:27:37 PM

ਪੈਰਿਸ (ਬਿਊਰੋ)— ਸ਼ੁੱਕਰਵਾਰ ਨੂੰ ਦੱਖਣੀ ਫਰਾਂਸ ਦੇ ਇਕ ਇਲਾਕੇ ਵਿਚ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ ਇਕ ਪੁਲਸ ਕਰਮਚਾਰੀ ਨੂੰ ਗੋਲੀ ਮਾਰੀ ਗਈ ਜਦਕਿ ਉੱਥੋਂ ਦੀ ਹੀ ਸੁਪਰ ਮਾਰਕੀਟ ਵਿਚ ਇਕ ਵਿਅਕਤੀ ਨੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਪੁਲਸ ਕਰਮਚਾਰੀ ਨੂੰ ਕਾਰਕਸੋਨ ਵਿਚ ਗੋਲੀ ਮਾਰੀ ਗਈ ਜਦਕਿ ਇਕ ਬੰਦੂਕਧਾਰੀ ਨੇ ਸ਼ੁੱਕਰਵਾਰ ਸਵੇਰੇ 11 ਵਜੇ ਇੱਥੋਂ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਤ੍ਰੇਬਸ ਸ਼ਹਿਰ ਵਿਚ ਸਥਿਤ ਇਕ ਸੁਪਰਮਾਰਕੀਟ ਵਿਚ ਲੋਕਾਂ ਨੂੰ ਬੰਧਕ ਬਣਾਉਣ ਦੌਰਾਨ ਗੋਲੀਬਾਰੀ ਕੀਤੀ। ਤ੍ਰੇਬਸ ਘਟਨਾ ਨਾਲ ਸੰਬੰਧਿਤ ਇਕ ਸੂਤਰ ਨੇ ਦੱਸਿਆ,''ਵਿਅਕਤੀ ਸੁਪਰ ਮਾਰਕੀਟ 'ਸੁਪਰ ਯੂ' ਵਿਚ ਕਰੀਬ ਸਵੇਰੇ 11 ਵਜੇ ਦੇ ਕਰੀਬ ਦਾਖਲ ਹੋਇਆ ਸੀ। ਇੱਥੋਂ ਗੋਲੀਆਂ ਚੱਲਣ ਦੀ ਆਵਾਜ ਸੁਣੀ ਗਈ।'' ਸਥਾਨਕ ਅਧਿਕਾਰੀਰਆਂ ਨੇ ਟਵੀਟ ਕੀਤਾ ਕਿ ਇਲਾਕੇ ਵਿਚ ਆਮ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Related News