ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸ਼ਤਾਬਦੀ ਸਮਾਗਮ

03/23/2018 5:28:13 PM

ਲੰਡਨ (ਰਾਜਵੀਰ ਸਮਰਾ)- ਬਰਤਾਨੀਆ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਤ ਕੀਤਾ ਗਿਆ, ਜਿਸ ਵਿੱਚ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁਖੀਆਂ ਤੇ ਸਥਾਨਕ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਗੁਰੂ ਗੋਬਿੰਦ ਸਿੰਘ ਦੀ ਜੀਵਨ, ਯਾਤਰਾ ਗੁਰਬਾਣੀ ਸੰਬੰਧੀ ਸੋ ਫੁੱਟ ਜਰਨੀ ਕਲੱਬ ਯੂਕੇ ਨੇ ਥਾਂਈਂ ਥਾਈਟਰ ਲੰਡਨ ਵਿੱਚ ਸਮਾਗਮ ਕਰਵਾਇਆਂ ਗਿਆ। ਸਮਾਗਮ ਦੀ ਸ਼ੁਰੂਆਤ ਭਾਰਤੀ ਹਾਈ ਕਮਿਸ਼ਨ ਵਾਈ.ਕੇ. ਸਿਨ੍ਹਾ ਨੇ ਸਮਾਗਮ ਵਿੱਚ ਸਾਮਿਲ ਬੁਲਾਰਿਆਂ ਨੂੰ ਜੀ ਆਇਆਂ ਆਖਿਆ ਤੇ ਮਨੁੱਖਤਾ ਦੇ ਭਲੇ ਲਈ ਗੁਰੂ ਸਾਹਿਬ ਵਲੋਂ ਕੀਤੇ ਬਲੀਦਾਨ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਸੱਦੇ ਉੱਤੇ ਪਹੁੰਚੇ ਕਾਰਡਿਫ ਯੂਨੀਵਰਸਿਟੀ ਦੇ ਪ੍ਰੋ. ਜੈਮਸ ਹੈਗਰਿਟੀ, ਪ੍ਰਭ ਸਾਇਨ, ਔਕਸ ਫੋਰਡ ਬੁਰਕਸ ਯੂਨੀਵਰਸਿਟੀ ਦੇ ਪ੍ਰੋ ਪ੍ਰੀਤਮ ਸਿੰਘ, ਪੀਸੀ ਬੇਦੀ ਫਾਊਂਡੇਸ਼ਨ ਯੂਕੇ ਦੇ ਚੇਅਰਮੈਨ ਐਮ.ਪੀ.ਐਸ. ਬੇਦੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਪਰਚੇ ਪੜੇ ਗਏ ਅਤੇ ਸ਼ਬਦਾਂ ਦੀ ਸਰਲ ਵਿਆਖਿਆ ਸਮਝਣ ਦੀ ਗੱਲ ਆਖੀ ਗਈ।
PunjabKesari
ਬੁਲਾਰਿਆਂ ਨੇ ਸ਼ਬਦ ਗੁਰੂ ਨੂੰ ਸਮਝਣ ਤੇ ਉਸ ਤੇ ਅਮਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ “ਖੰਡੇ ਬਾਟੇ ਦਾ ਅੰਮ੍ਰਿਤ” ਤੇ ਮਾਨਸ ਕੀ ਜਾਤ ਸੰਬੰਧੀ ਦੱਸਿਆ ਗਿਆ। ਭਾਰਤੀ ਹਾਈ ਕਮਿਸ਼ਨਰ ਦੇ ਵਿਸ਼ੇਸ਼ ਸਮਾਗਮ ਵਿੱਚ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁਖੀ ਗੁਰਮੇਲ ਸਿੰਘ ਮੱਲੀ, ਡਾ. ਰਮੀ ਰੇਂਜਰ, ਲੰਡਨ ਵਿਚ ਭਾਰਤ ਦੇ ਹਾਈ ਕਮਿਸ਼ਨ ਦੇ ਪਬਲਿਕ ਡਿਪਲੋਮੇਸੀ ਦੇ ਸਲਾਹਕਾਰ ਡੀ.ਪੀ. ਸਿੰਘ, ਵਸੀਮ ਵੋਹਰਾ, ਮੇਅਰ ਬਰਾਵੰਜੀ ਚੌਹਾਨ, ਵਰਿੰਦਰ ਖੈਹਰਾ, ਵਿਕਰਮ ਸਿੰਘ ਰਾਠੌਰ, ਡਾ. ਦਲਜੀਤ ਸਿੰਘ ਫੁੱਲ, ਸ੍ਰੀ ਤਜਿੰਦਰ ਸਿਦਰਾ ਆਦਿ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ।


Related News