ਪਿਤਾ ਸੁਨੀਲ ਸ਼ੈਟੀ ਦੇ ਮੋਢੇ ''ਤੇ ਚੜ੍ਹ ਕੇ ਲਾਡਲੀ ਧੀ ਨੇ ਕੀਤਾ ਡਾਂਸ, ਵੀਡੀਓ ਵਾਇਰਲ
3/23/2018 5:20:31 PM
ਮੁੰਬਈ(ਬਿਊਰੋ)— ਬਾਲੀਵੁੱਡ ਸਟਾਰਜ਼ ਅੱਜਕਲ ਸੋਸ਼ਲ ਮੀਡੀਆ 'ਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਕੇ ਯਾਦਾਂ ਤਾਜ਼ੀਆਂ ਕਰ ਰਹੇ ਹਨ। ਆਲੀਆ ਨੇ ਆਪਣੇ ਜਨਮਦਿਨ 'ਤੇ ਆਪਣੇ ਬਚਪਨ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ, ਫਿਰ ਉਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਵੀ ਪਿਛਲੇ ਦਿਨੀਂ ਆਪਣੇ ਬਚਪਨ ਦੀ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ ਸੀ। ਹੁਣ ਸੁਨੀਲ ਸ਼ੈਟੀ ਦੀ ਬੇਟੀ ਆਥੀਆ ਨੇ ਵੀ ਆਪਣੇ ਬਚਪਨ ਦਾ ਇਕ ਵੀਡੀਓ ਇੰਸਟਾ 'ਤੇ ਪੋਸਟ ਕਰ ਦਿੱਤੀ ਹੈ। ਇਸ ਵੀਡੀਓ 'ਚ ਆਥੀਆ ਲਗਭਗ 7 ਤੋਂ 10 ਸਾਲ ਵਿਚਕਾਰ ਦਿਖਾਈ ਦੇ ਰਹੀ ਹੈ, ਜਿਨ੍ਹਾਂ ਨੂੰ ਸੁਨੀਲ ਸ਼ੈਟੀ ਆਪਣੇ ਮੋਢੇ 'ਤੇ ਬਿਠਾ ਕੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕ੍ਰਿਸਮਸ ਦੇ ਮੌਕੇ 'ਤੇ ਇਸ ਵੀਡੀਓ ਨੂੰ ਰਿਕਾਰਡ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਆਥੀਆ ਸ਼ੈਟੀ ਨੇ ਇਸ ਵੀਡੀਓ 'ਚ ਲਿਖਿਆ ਕਿ ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੀ ਹਾਂ ਪਾਪਾ ਸੁਨੀਲ ਸ਼ੈਟੀ ਨਾਲ ਵੀਰਵਾਰ ਦੀ ਰਾਤ ਕੁਝ ਅਜਿਹੀ ਰਹੀ। ਇਸ ਵੀਡੀਓ 'ਚ ਆਥੀਆ ਆਪਣੇ ਪਿਤਾ ਦੇ ਮੋਢੇ 'ਤੇ ਚੜ੍ਹ ਜਾਂਦੀ ਹੈ ਤੇ ਪੰਜਾਬੀ ਗੀਤ 'ਏਕ ਪੰਜਾਬਣ ਕੁੜੀ ਪੰਜਾਬਣ' ਗੀਤ 'ਤੇ ਇਕੱਠੇ ਡਾਂਸ ਕਰਦੇ ਹਨ।
ਉੱਥੇ ਸੁਨੀਲ ਸ਼ੈਟੀ ਨੇ ਵੀ ਇਸੇ ਸਮੇਂ ਦਾ ਇਕ ਵੀਡੀਓ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਆਥੀਆ ਕ੍ਰਿਸਮਸ ਦੇ ਮੌਕੇ 'ਤੇ ਬੱਚਿਆਂ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਆਥੀਆ ਨੇ ਆਖਰੀ ਵਾਰ ਅਰਜੁਨ ਕਪੂਰ ਨਾਲ ਫਿਲਮ 'ਮੁਬਾਰਕਾਂ' ਕੀਤੀ ਸੀ। ਹਾਲਾਂਕਿ ਇਸ ਫਿਲਮ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ