ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ ਚਾਕੂ ਨਾਲ ਕੀਤਾ ਗਿਆ ਹਮਲਾ, ਮੌਤ

03/23/2018 5:23:04 PM

ਲੰਡਨ (ਰਾਜਵੀਰ ਸਮਰਾ)— ਸ਼ਹਿਰ ਦੇ ਸਾਊਥਹਾਲ ਉਪ ਨਗਰੀ ਇਲਾਕੇ 'ਚ ਚਾਕੂ ਨਾਲ ਕੀਤੇ ਗਏ ਹਮਲੇ 'ਚ ਭਾਰਤੀ ਮੂਲ ਦੇ 48 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਸਕਾਟਲੈਂਡ ਯਾਰਡ ਨੇ ਮ੍ਰਿਤਕ ਦੀ ਪਛਾਣ ਬਲਬੀਰ ਜੋਹਾਲ ਦੇ ਰੂਪ 'ਚ ਕੀਤੀ ਹੈ ਜੋ ਸਲੋਗ ਦਾ ਰਹਿਣ ਵਾਲਾ ਸੀ। ਉਹ ਪੇਸ਼ੇ ਤੋਂ ਲਾਜਿਸਟਿਕ ਪਲੈਨਰ ਸੀ।
ਬਲਬੀਰ 'ਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ ਸੀ ਤੇ ਕੁਝ ਹੀ ਦੇਰ ਬਾਅਦ ਉਸ ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਪੁਲਸ ਨੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋ ਲੋਕਾਂ 'ਤੇ ਦੋਸ਼ ਲਗਾਏ ਗਏ ਹਨ। ਹਸਨ ਮੁਹੰਮਦ (23) ਤੇ ਯਾਸੀਨ ਯੂਸੁਫ (21) ਨੂੰ ਇਲਿੰਗ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਨ੍ਹਾਂ 'ਤੇ ਹੱਤਿਆ ਦੇ ਦੋਸ਼ ਲਗਾਏ ਗਏ ਹਨ।


Related News