ਜ਼ੀਨਤ ਅਮਾਨ ਨੇ ਦਰਜ ਕਰਵਾਇਆ ਜਬਰ-ਜ਼ਨਾਹ ਦਾ ਮਾਮਲਾ, ਮੁਲਜ਼ਮ ਗ੍ਰਿਫਤਾਰ

3/23/2018 5:11:41 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੀਨਤ ਅਮਾਨ ਨੇ ਬੀਤੀ ਸ਼ਾਮ ਮੁੰਬਈ ਦੇ ਜੁਹੂ ਪੁਲਸ ਸਟੇਸ਼ਨ 'ਚ ਬਿਜ਼ਨੈੱਸਮੈਨ ਅਮਨ ਖੰਨਾ 'ਤੇ ਰੇਪ ਦਾ ਮਾਮਲਾ ਦਰਜ ਕਰਵਾਇਆ ਹੈ। ਜਾਣਕਾਰੀ ਮੁਤਾਬਕ ਜੀਨਤ ਅਮਾਨ ਨੇ ਅਮਨ ਖੰਨਾ 'ਤੇ ਪਿਛਲੇ ਕਈ ਸਾਲਾਂ 'ਚ ਕਈ ਵਾਰ ਵੱਖ-ਵੱਖ ਦੋਸ਼ ਲਾਏ ਪਰ ਇਸ ਵਾਰ ਦੋਸ਼ ਕਾਫੀ ਗੰਭੀਰ ਹੈ। ਇਸ ਲਈ ਜੁਹੂ ਪੁਲਸ ਸਟੇਸ਼ਨ ਨੇ ਮਾਮਲੇ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਹੈ। ਮੁਲਜ਼ਮ ਅਮਨ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ 'ਚ ਲੱਗ ਗਏ ਹਨ। ਜੀਨਤ ਅਮਾਨ ਨੇ 2 ਮਹੀਨੇ ਪਹਿਲਾਂ 30 ਜਨਵਰੀ ਨੂੰ ਅਮਨ ਖੰਨਾ 'ਤੇ ਉਸ ਪਿੱਛਾ ਕਰਨ ਤੇ ਧਮਕਾਉਣ ਦਾ ਦੋਸ਼ ਲਾਇਆ ਸੀ। ਕਾਰੋਬਾਰੀ ਅਮਨ ਖੰਨਾ ਨੂੰ ਉਸ ਸਮੇਂ ਵੀ ਮੁੰਬਈ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਖਿਲਾਫ ਪਿੱਛਾ ਕਰਨ ਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News