ਕਸਰਤ ਕਰਨਾ ਬੰਦ ਕਰ ਦੇਣ ਨਾਲ ਵੱਧ ਸਕਦੈ ਤਣਾਅ ਦੇ ਲੱਛਣ

03/23/2018 5:10:42 PM

ਮੈਲਬੌਰਨ (ਭਾਸ਼ਾ)— ਇਕ ਅਧਿਐਨ ਮੁਤਾਬਕ ਅਚਾਨਕ ਕਸਰਤ ਕਰਨਾ ਬੰਦ ਕਰ ਦੇਣ ਨਾਲ ਤਣਾਅ ਦੇ ਲੱਛਣਾਂ ਵਿਚ ਵਾਧਾ ਹੋ ਸਕਦਾ ਹੈ। ਆਸਟ੍ਰੇਲੀਆ ਸਥਿਤ ਯੂਨੀਵਰਸਿਟੀ ਆਫ ਐਡੀਲੇਡ ਵਿਚ ਪੀ. ਐੱਚ. ਡੀ. ਦੀ ਵਿਦਿਆਰਥਣ ਜੂਲੀ ਮਾਰਗਨ ਨੇ ਪਹਿਲਾਂ ਤੋਂ ਕੀਤੇ ਗਏ ਉਨ੍ਹਾਂ ਅਧਿਐਨਾਂ ਦੀ ਨਤੀਜਿਆਂ ਦੀ ਸਮੀਖਿਆ ਕੀਤੀ,ਜਿਸ ਵਿਚ ਨਿਯਮਿਤ ਰੂਪ ਨਾਲ ਸਰਗਰਮ ਰਹੇ ਬਾਲਗਾਂ ਵਿਚ ਕਸਰਤ ਕਰਨਾ ਬੰਦ ਕਰਨ ਦੇ ਪ੍ਰਭਾਵਾਂ ਦੀ ਪੜਤਾਲ ਕੀਤੀ ਗਈ ਸੀ। ਜੂਲੀ ਨੇ ਕਿਹਾ,''ਢੁਕਵੀਂ ਸਰੀਰਕ ਗਤੀਵਿਧੀ ਅਤੇ ਕਸਰਤ ਸਰੀਰਕ ਅਤੇ ਮਾਨਸਿਕ ਸਿਹਤ ਦੋਹਾਂ ਲਈ ਮਹੱਤਵਪੂਰਣ ਹੈ।'' ਖੋਜ ਕਰਤਾਵਾਂ ਨੇ ਕਿਹਾ ਕਿ ਮੌਜੂਦਾ ਪਬਲਿਕ ਹੈਲਥ ਦੇ ਦਿਸ਼ਾਂ ਨਿਰਦੇਸ਼ਾਂ ਵਿਚ ਇਹ ਸਲਾਹ ਦਿੱਤੀ ਗਈ ਹੈ ਕਿ ਜੇਕਰ ਹਫਤੇ ਦੇ ਹਰ ਦਿਨ ਸੰਭਵ ਨਾ ਹੋਵੇ ਤਾਂ ਵੱਧ ਤੋਂ ਵੱਧ ਸਮੇਂ ਲਈ ਕੋਈ ਨਾ ਕੋਈ ਗਤੀਵਿਧੀ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਰਹਿਣ ਅਤੇ ਤਣਾਅ ਤੋਂ ਮੁਕਤ ਰਹਿਣ ਲਈ ਇਕ ਹਫਤੇ ਵਿਚ ਘੱਟ ਤੋਂ ਘੱਟ 150 ਮਿੰਟ ਹਲਕੀਆਂ ਕਸਰਤਾਂ ਕਰਨ ਜਾਂ ਵਾਧੂ ਸਿਹਤ ਲਾਭਾਂ ਲਈ 75 ਮਿੰਟ ਜੰਮ ਕੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੂਲੀ ਨੇ ਕਿਹਾ ਕਿ ਡਾਕਟਰੀ ਤੌਰ 'ਤੇ ਇਹ ਗੱਲ ਵਿਆਪਕ ਰੂਪ ਵਿਚ ਸਾਬਤ ਹੋਈ ਹੈ ਕਿ ਨਿਯਮਿਤ ਕਸਰਤ ਤਣਾਅ ਵਿਚ ਕਮੀ ਕਰ ਸਕਦੀ ਹੈ ਅਤੇ ਇਹ ਤਣਾਅ ਦਾ ਇਲਾਜ ਵੀ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ,''ਹਾਲਾਂਕਿ ਕਸਰਤ ਕਰਨਾ ਬੰਦ ਕਰਨ ਨਾਲ ਤਣਾਅ ਦੇ ਲੱਛਣਾਂ 'ਤੇ ਪਏ ਪ੍ਰਭਾਵਾਂ ਦੇ ਬਾਰੇ ਵਿਚ ਸੀਮਤ ਖੋਜਾਂ ਹੋਈਆਂ ਹਨ।'' ਜੂਲੀ ਨੇ ਉਨ੍ਹਾਂ ਅਧਿਐਨਾਂ ਦੀ ਸਮੀਖਿਆ ਕੀਤੀ, ਜਿਨ੍ਹਾਂ ਵਿਚ 152 ਬਾਲਗਾਂ ਵਿਚ ਕਸਰਤ ਬੰਦ ਕਰਨ ਦੇ ਬਾਅਦ ਦੇ ਪ੍ਰਭਾਵਾਂ ਦੀ ਪੜਤਾਲ ਕੀਤੀ ਗਈ ਸੀ।


Related News