ਡਰੱਗ ਖਾਤਮੇ ਲਈ ਡੀ.ਜੀ.ਪੀ. ਨੇ ਹੱਲਾ ਬੋਲ ਮੁਹਿੰਮ ਦਾ ਕੀਤਾ ਆਗਾਜ਼ (ਵੀਡੀਓ)

03/23/2018 5:09:44 PM

ਚੰਡੀਗੜ੍ਹ — ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਚੰਡੀਗੜ੍ਹ 'ਚ ਸਥਿਤ ਪੰਜਾਬ ਪੁਲਸ ਦੇ ਸਟਾਫ ਤੇ ਅਧਿਕਾਰੀਆਂ  ਨੂੰ ਨਸ਼ਾ ਨਾ ਕਰਨ ਤੇ ਨਸ਼ਾ ਖਤਮ ਕਰਨ ਬਾਰੇ 'ਚ ਸਹੁੰ ਦਿਵਾਈ। ਇਸ ਮੌਕੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਮਾਜ 'ਚ ਨਸ਼ਾ ਹੋਵੇ। ਇਸ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਤੇ ਪੁਲਸ ਵਲੋਂ ਹੱਲਾ ਬੋਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਬਾਰਡਰ 'ਤੇ ਲਗਾਤਾਰ ਹੋ ਰਹੀ ਨਸ਼ੇ ਦੀ ਤਸਕਰੀ 'ਤੇ ਸੁਰੇਸ਼ ਅਰੋੜਾ ਨੇ ਕਿਹਾ ਕਿ ਦੁਸ਼ਮਣ ਨਾਲ ਦੋਸਤੀ ਦੀ ਉਮੀਦ ਰੱਖਣਾ ਆਪਣੀ ਗਲਤ ਫਹਿਮੀ ਹੈ। ਬੀ. ਐੱਸ. ਐੱਫ. ਇੰਟੇਲਿਜੈਂਸ ਪੁਲਸ ਤੇ ਐੱਸ. ਟੀ. ਐੱਫ. ਨੇ ਇਸ ਤਸਕਰ 'ਤੇ ਕਾਫੀ ਹਦ ਤਕ ਰੋਕ ਲਗਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ ਪਰ ਅਜੇ ਵੀ ਇਸ 'ਚ ਹੋਰ ਇੰਪਰੂਵਮੇਂਟ ਦੀ ਗੁੰਜਾਇਸ਼ ਹੈ।
ਆਈ. ਐੱਸ. ਆਈ. ਨੂੰ ਲੈ ਕੇ ਰਿਪੋਰਟ 'ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਜਦ ਪ੍ਰਦੇਸ਼ 'ਚ ਟਾਰਗੇਟ ਕਿਲਿੰਗ ਹੋਇਆ ਕਰਦੀ ਸੀ ਤੇ ਉਨ੍ਹਾਂ 'ਚ ਜੋ ਲੋਕ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ 'ਤੇ ਸਾਹਮਣੇ ਆਇਆ ਕਿ ਕੁਝ ਬਾਹਰੀ ਤਾਕਤਾਂ ਧਾਰਮਿਕ ਵਿਚਾਰਾਂ ਵਾਲੇ ਤੇ ਗਰੀਬ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਰਿਪੋਰਟ ਇਸ ਸਿਲਸਿਲੇ 'ਚ ਆਈ ਹੈ। ਕੈਗ ਦੀ ਰਿਪੋਰਟ 'ਤੇ ਡੀ. ਜੀ. ਪੀ. ਨੇ ਕਿਹਾ ਕਿ 75 ਤੋਂ 80 ਫੀਸਦੀ ਸਾਡਾ ਕਨਵਿਕਸ਼ਨ ਰੇਟ ਹੈ ਪਰ ਡਰੱਗ ਮਾਮਲਿਆਂ 'ਚ 100 ਫੀਸਦੀ ਕਨਵਿਕਸ਼ਨ ਜ਼ਰੂਰੀ ਹੈ।


Related News