ਮੂਲਨਿਵਾਸੀਆਂ ਦਾ ਟਕਰਾਓ

03/23/2018 5:02:04 PM

1 ਜਨਵਰੀ ਨੂੰ ਪੂਣੇ ਦੇ ਭੀਮਾ ਕੋਰੇਗਾਂਵ 'ਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਈਸਵੀ 1818 ਦੇ '500 ਮਹਾਰਾਂ ਦੀ 28 ਹਜਾਰ ਪੇਸ਼ਵਾ ਬ੍ਰਾਹਮਣ 'ਤੇ ਜੇਤੂ ਜੰਗ' (ਸ਼ੋਰੀਆ ਦਿਵਸ਼) ਦੀ ਖੁਸ਼ੀ ਵਿਚ ਸ਼ਰੀਕ ਹੋਣ ਲਈ ਲੱਖਾਂ ਭਾਰਤੀ ਮੂਲਨਿਵਾਸੀ ਇੱਕਠੇ ਹੋਏ ਸਨ। ਇਸ ਵਾਰ ਦੀ 200 ਸਾਲਾ ਵਰੇਗੰਢ ਵਿਚ ਪਹਿਲਾਂ ਨਾਲੋਂ ਵੀ ਜਿਆਦਾ ਉਤਸ਼ਾਹ ਨਾਲ ਦੇਸ਼ ਭਰ ਚੋਂ ਮੂਲਨਿਵਾਸੀ ਵਹੀਰਾ ਘੱਤ ਕੇ ਪਹੁੰਚ ਰਹੇ ਸਨ ਜਿਸਵਿਚ ਘੱਟ ਗਿਣਤੀਆਂ ਦੀ ਸੰਖਿਆ ਵੀ ਕਾਫੀ ਸੀ (ਪੰਜਾਬ 'ਚੋਂ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮਹਾਨ ਸਿੱਖ ਸਖਸ਼ੀਅਤ ਸ: ਸਿਮਰਨਜੀਤ ਸਿੰਘ ਮਾਨ ਆਪਣੇ ਸੈਂਕੜੇ ਸਾਥੀਆਂ ਨਾਲ ਇਸ ਸਮਾਗਮ 'ਚ ਸਿਰਕਤ ਕਰਨ ਲਈ ਵਿਸ਼ੇਸ ਤੌਰ ਤੇ ਪੁੱਜੇ ਹੋਏ ਸਨ)। ਇਸਦੀਆਂ ਅਗੇਤੀਆਂ ਸੂਚਨਾਵਾਂ ਮਿਲਣ ਤੇ ਆਰ ਐਸ ਐਸ ਅਤੇ ਭਗਵਾਂ ਪਾਰਟੀ ਸਮੇਤ ਇਸਦੇ ਤਮਾਮ ਸੰਗਠਨ ਘਬਰਾਹਟ ਵਿਚ ਆ ਗਏ ਅਤੇ ਉਨ ਨੇ ਪੂਰੀ ਯੋਜਨਾ ਤਹਿਤ ਇਸ 200 ਸਾਲਾ ਸਮਾਗਮ 'ਚ ਸਮੂਲੀਅਤ ਕਰਨ ਆਏ ਮੂਲਨਿਵਾਸੀ ਬਹੁਜਨਾਂ ਤੇ ਹਮਲਾ ਕਰ ਦਿੱਤਾ ਜਿਸ ਵਿਚ ਚਾਰ ਮੂਲਨਿਵਾਸੀਆਂ ਦੇ ਸ਼ਹੀਦ ਹੋਣ ਦੀਆਂ ਸੂਚਨਾਵਾਂ ਹਨ ਅਤੇ ਸੈਂਕੜਿਆਂ ਦੇ ਜਖਮੀਂ ਹੋਣ ਦੀਆਂ। ਸਰਕਾਰੀ ਅਤੇ ਆਮ ਜਨਤਾ ਦੇ ਤੋੜੇ ਗਏ ਵਹੀਕਲਾਂ ਅਤੇ ਹੋਰ ਜਾਇਦਾਦ ਦੇ ਨੁਕਸਾਨ ਦੀ ਗਿਣਤੀ ਵੀ ਹਜਾਰਾਂ 'ਚ ਪਹੁੰਚ ਚੁੱਕੀ ਹੈ। ਮਾਣਮੱਤੇ ਜਿੱਤ ਸਮਾਗਮ ਮਨਾਉਣ ਆਏ ਮੂਲਨਿਵਾਸੀਆਂ ਤੇ ਮੌਤ ਦਾ ਜੋ ਤਾਂਡਵ ਹੋਇਆ ਉਸ ਨੂੰ ਬ੍ਰਾਹਮਣਵਾਦੀ ਮੀਡੀਆ ਨੇ ਮਰਾਠਾ ਬਨਾਮ ਦਲਿਤ ਜਾਂ ਹਿੰਦੂ ਬਨਾਮ ਦਲਿਤ ਟਕਰਾਓ ਲਿਖਿਆ ਹੈ। ਬ੍ਰਾਹਮਣਵਾਦੀਆਂ ਦੀ ਏਸੇ ਘਟੀਆ, ਗੁੰਮਰਾਹਕੁੰਨ ਤੇ ਵੰਡ ਪਾਊ ਸੋਚ ਨੂੰ ਉਜਾਗਰ ਕਰਨ ਅਤੇ ਜਿਹੜੇ ਲੋਕ ਭੀਮ ਕੋਰੇਗਾਂਵ ਦੀ ਜੇਤੂ ਜੰਗ ਤੋਂ ਅਜੇ ਵੀ ਜਾਣੂ ਹਨ ਉਨਾਂ ਤੱਕ ਇਸਦੀ ਜਾਣਕਾਰੀ ਪਹੁੰਚਾਉਣਾ ਹੀ ਇਸ ਲਿਖਤ ਦਾ ਅਸਲ ਮਨੋਰਥ ਹੈ। 
ਇਸ ਜੇਤੂ ਜੰਗ ਦੀ ਵਿਸਥਾਰਿਤ ਜਾਣਕਾਰੀ ਅਨੁਸਾਰ ਪਹਿਲੀ ਜਨਵਰੀ, 1818 ਨੂੰ ਲੜੀ ਗਈ ਭੀਮਾ-ਕੋਰੇਗਾਉਂ (ਪੂਣੇ) ਦੀ ਲੜਾਈ ਇਤਿਹਾਸਵਿਚ ਨਿਵੇਕਲਾ ਸਥਾਨ ਰੱਖਦੀ ਹੈ, ਕਿਉਂਕਿ ਇਸ ਲੜਾਈਵਿਚ ਉਸ ਸਮੇਂ ਅਛੂਤ ਮੰਨੀ ਜਾਂਦੀ ਮਹਾਰਾਸ਼ਟਰ ਦੀ ਮਹਾਰ ਜਾਤੀ ਨਾਲ ਸਬੰਧਤ ਜਵਾਨਾਂ ਦੀ ਅੰਗਰੇਜ਼ ਫ਼ੌਜ ਦੀ ਛੋਟੀ ਜਿਹੀ ਟੁਕੜੀ ਨੇ ਕਰੀਬ 28@@@ ਜਵਾਨਾਂ ਵਾਲੀ ਪੇਸ਼ਵਾ ਬ੍ਰਾਹਮਣਾਂ ਦੀ ਫ਼ੌਜ ਨੂੰ ਬੁਰੀ ਤਰਾਂ ਹਰਾ ਕੇ ਸੰਸਾਰ ਦੇ ਨਕਸ਼ੇ ਤੋਂ ਪੇਸ਼ਵਾ ਰਾਜ ਦਾ ਨਾਮੋਂ ਨਿਸ਼ਾਨ ਮਿਟਾ ਦਿੱਤਾ ਸੀ। ਇਨਾਂ ਪੇਸ਼ਵਾਵਾਂ ਨੇ ਮੂਲਨਿਵਾਸੀ ਮਹਾਰਾਜੇ ਸ਼ਿਵਾਜੀ ਦੇ ਮਰਾਠਾ ਰਾਜ ਨੂੰ ਧੋਖੇ ਨਾਲ ਖਤਮ ਕਰਕੇ ਉਥੇ ਗੈਰਮਨੁੱਖੀ ਬ੍ਰਾਹਮਣਵਾਦੀ ਪੇਸ਼ਵਾ ਰਾਜ ਸਥਾਪਤ ਕਰ ਦਿੱਤਾ ਸੀ। ਅਛੂਤਾਂ ਦੀ ਪੈੜ ਮਿਟਾਉਣ ਲਈ ਪਿਛੇ ਝਾੜੂ ਅਤੇ ਥੁੱਕਣ ਲਈ ਮੂੰਹ ਅੱਗੇ ਕੁੱਜਾ ਬੰਨ ਕੇ ਜਲੀਲ ਕਰਨ ਦੀ ਪ੍ਰਥਾ ਇਨਾਂ ਪੇਸ਼ਵਾਵਾਂ ਨੇ ਹੀ ਚਾਲੂ ਕੀਤੀ ਸੀ। ਇਸ ਦਲਿਤ ਉਤਪੀੜਤ ਦੀਆਂ ਘਟਨਾਵਾਂ ਦੇ ਕਿੱਸੇ ਦੇਸ਼ ਭਰ 'ਚ ਆਮ ਸੁਣਾਏ ਜਾਂਦੇ ਹਨ। ਅਣਮਨੁੱਖੀ ਤਾਂਡਵ ਤੇ ਪਰਦਾ ਪਾਉਣ ਅਤੇ ਦੇਸ਼ ਵਾਸੀਆਂ ਨੂੰ ਮੁੜ ਗੁੰਮਰਾਹ ਕਰਨ ਲਈ ਇਸ 'ਸ਼ੋਰੀਆ ਦਿਵਸ਼' ਨੂੰ ਬਦਨਾਮ ਕਰਨ ਲਈ ਹੁਣ ਭਗਵਾਂ ਤਾਕਤਾਂ ਏਹ ਪ੍ਰਚਾਰ ਜੋਰ ਸ਼ੋਰ ਨਾਲ ਕਰ ਰਹੀਆਂ ਹਨ ਕਿ ਏਹ ਅੰਗਰੇਜਾਂ ਦੀ ਜਿੱਤ ਦੀ ਖੁਸ਼ੀਵਿਚ ਮਨਾਇਆ ਜਾਂਦਾ ਹੈ ਪਰ ਮੂਲਨਿਵਾਸੀ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਉਨਾਂ ਦੇ ਪੁਰਖਿਆਂ ਨੇ ਇਹ ਲੜਾਈ ਅੰਗਰੇਜ਼ਾਂ ਲਈ ਨਹੀਂ ਲੜੀ ਸੀ, ਸਗੋਂ ਪੇਸ਼ਵਾਸ਼ਾਹੀ ਦੀ ਜਾਤੀਵਾਦੀ ਹਕੂਮਤ ਖਤਮ ਕਰਨ ਅਤੇ ਆਪਣੇ ਸਵੈਮਾਣ ਤੇ ਅਣਖ਼ ਲਈ ਲੜੀ ਤੇ ਜਿੱਤੀ ਸੀ।
ਪਿਛੋਕੜ ਵੱਲ ਝਾਤ ਮਾਰਨ ਤੇ ਪਤਾ ਚੱਲਦਾ ਹੈ ਕਿ ਮਰਾਠਾ ਰਾਜ ਦੀ ਨੀਂਹ ਰੱਖਣ ਵਾਲੇ ਛਤਰਪਤੀ ਸ਼ਿਵਾ ਜੀ ਦੇ ਖ਼ੁਦ ਪਛੜੇ ਮਰਾਠਾ ਵਰਗ ਨਾਲ ਸਬੰਧਤ ਹੋਣ ਕਾਰਨ ਉਨਾਂ ਦੇ ਰਾਜਵਿਚ ਜਾਤੀਵਾਦੀ ਤੰਦਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਛੱਤਰਪਤੀ ਸ਼ਿਵਾਜੀ ਨੇ ਆਪਣੀ ਫ਼ੌਜਵਿਚ ਅਛੂਤਾਂ ਖ਼ਾਸਕਰ ਮਹਾਰਾਂ ਨੂੰ ਅਹਿਮ ਸਥਾਨ ਦਿੱਤਾ। ਏਹ ਮਹਾਰ ਵੱਖ-ਵੱਖ ਲੜਾਈਆਂਵਿਚ ਮਰਾਠਾ ਰਾਜ ਲਈ ਲੜਦੇ ਰਹੇ। ਇਸ ਸਦਕਾ ਅਛੂਤਾਂ ਨੂੰ ਸਦੀਆਂ ਦੀ ਜਾਤੀਵਾਦੀ ਗ਼ੁਲਾਮੀ ਤੋਂ ਕੁਝ ਆਜ਼ਾਦੀ ਦਾ ਅਹਿਸਾਸ ਵੀ ਹੋਇਆ। ਪਰ ਉਸ ਸਮੇਂ ਬਹੁਤੀ ਲੋਕਾਈ ਦੀ ਅਨਪੜ•ਤਾ ਅਤੇ ਸਮਾਜਿਕ ਬਣਤਰ ਕਾਰਨ ਮਰਾਠਾ ਸਾਮਰਾਜਵਿਚ ਮੰਤਰੀਆਂ ਦੇ ਅਹੁਦੇ ਬ੍ਰਾਹਮਣ ਵਰਗ ਨੂੰ ਹੀ ਦਿੱਤੇ ਗਏ, ਜਿਨਾਂਵਿਚੋਂ ਪੇਸ਼ਵਾ ਜਾਂ ਪ੍ਰਧਾਨ ਮੰਤਰੀ ਦਾ ਆਹੁਦਾ ਸਭ ਤੋਂ ਅਹਿਮ ਸੀ। ਸ਼ਿਵਾ ਜੀ ਦੇ 3 ਅਪ੍ਰੈਲ, 1680 ਨੂੰ ਚਲਾਣਾ ਕਰ ਜਾਣ ਪਿੱਛੋਂ ਮਰਾਠਾ ਰਾਜਵਿਚ ਹੌਲੀ-ਹੌਲੀ ਛਤਰਪਤੀ ਦੀ ਅਹਿਮੀਅਤ ਘਟਦੀ ਗਈ ਤੇ ਉਹ ਨਾਂਮਾਤਰ ਦੇ ਰਾਜੇ ਬਣ ਕੇ ਰਹਿ ਗਏ ਅਤੇ ਰਾਜ ਦੀ ਅਸਲੀ ਤਾਕਤ ਪੇਸ਼ਵਾ ਕੋਲ ਆਉਂਦੀ ਗਈ। ਇਸ ਪ੍ਰਕਾਰ ਮਰਾਠਾ ਰਾਜ ਨੂੰ ਪੇਸ਼ਵਾ ਰਾਜ ਵਿਚ ਤਬਦੀਲ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਢਿੱਲੀ ਪਈ ਜਾਤੀਵਾਦੀ ਜਕੜ ਮੁੜ ਕੱਸਣੀ ਸ਼ੁਰੂ ਹੋ ਗਈ। ਮਹਾਰਾਂ ਸਣੇ ਦੂਜੀਆਂ ਅਛੂਤ ਜਾਤਾਂ ਲਈ ਮਰਾਠਾ ਫ਼ੌਜ ਦੇ ਦਰਵਾਜ਼ੇ ਬੰਦ ਹੋ ਗਏ ਤੇ ਮਨੂੰ ਸਮਿਰਤੀ ਦੇ ਵਿਧਾਨ ਨੂੰ ਇਨ ਬਿਨ ਲਾਗੂ ਕਰਦਿਆਂ ਪਹਿਲਾਂ ਵਾਲੀਆਂ ਪਾਬੰਦੀਆਂ ਤੋਂ ਵੀ ਸਖਤ ਹੁਕਮ ਲਾਗੂ ਕਰ ਦਿੱਤੇ ਗਏ। 
ਉਧਰ ਇਕ ਵਾਰੀ ਆਜ਼ਾਦ ਫ਼ਿਜ਼ਾਵਿਚ ਸਾਹ ਲੈ ਚੁੱਕੇ ਮਹਾਰ ਇਸ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ ਤੇ ਉਹ ਪੇਸ਼ਵਾ ਤੋਂ ਬਹੁਤ ਔਖੇ ਸਨ। ਦੂਜੇ ਪਾਸੇ ਪੇਸ਼ਵਾ ਨੇ ਚੌਥੀ ਤੇ ਆਖ਼ਰੀ ਐਂਗਲੋ-ਮੈਸੂਰ ਜੰਗਵਿਚ ਅੰਗਰੇਜ਼ਾਂ ਦਾ ਸਾਥ ਦੇ ਕੇ ਭਾਵੇਂ ਟੀਪੂ ਸੁਲਤਾਨ ਦੇ ਰਾਜ ਦਾ ਖ਼ਾਤਮਾ ਕਰਵਾਇਆ ਪਰ ਇਸ ਦੇ ਬਾਵਜੂਦ ਅੰਗਰੇਜ਼ਾਂ ਦੀਆਂ ਨਜ਼ਰਾਂ ਪੇਸ਼ਵਾ ਰਾਜ ਨੂੰ ਨਿਗਲਣ ਲਈ ਲੱਗੀਆਂ ਹੋਈਆਂ ਸਨ। ਉਨਾਂ ਮਹਾਰਾਸ਼ਟਰ ਦੇ ਆਮ ਲੋਕਾਂ ਨੂੰ ਆਪਣੀ ਫ਼ੌਜਵਿਚ ਭਰਤੀ ਕਰਨਾ ਸ਼ੁਰੂ ਕੀਤਾ ਤਾਂ ਮਹਾਰ ਖ਼ੁਸ਼ੀ ਨਾਲ ਅੰਗਰੇਜ਼ਾਂ ਵੱਲੋਂ ਲੜਨ ਲਈ ਤਿਆਰ ਹੋ ਗਏ। 1795 ਦੀ ਖਰੜਾ ਦੀ ਲੜਾਈ 'ਚ ਸੂਰਵੀਰਤਾ ਦਿਖਾਉਣ ਵਾਲੇ 'ਸਿਦਨਾਕ ਮਹਾਰ' ਅੰਗਰੇਜਾਂ ਦੀ ਇਸ ਚਾਲ ਨੂੰ ਸਮਝ ਰਹੇ ਸਨ ਅਤੇ ਉਨ ਅੰਗਰੇਜਾਂ ਲਈ ਲੜ•ਨ ਦੀ ਬਜਾਏ ਪੇਸ਼ਵਾਵਾਂ ਵੱਲੋਂ ਅੰਗਰੇਜਾਂ ਨਾਲ ਲੜ•ਨ ਨੂੰ ਤਰਜੀਹ ਦਿੱਤੀ। ਇਸ ਬਾਬਤ ਸਮਝੌਤਾ ਕਰਨ ਲਈ ਉਹ ਆਪਣੀ ਟੀਮ ਨਾਲ ਬਾਜੀਰਾਵ ਪੇਸ਼ਵਾ (ਦੂਸਰਾ) ਨੂੰ ਮਿਲਣ ਲਈ ਗਿਆ। ਉਨਾਂ ਆਪਣੀ ਇੱਛਾ ਪ੍ਰਗਟ ਕਰਦਿਆਂ ਪੇਸਵਾ ਰਾਜ ਤੋਂ ਮਹਾਰਾਂ ਲਈ ਕੁਝ ਅਧਿਕਾਰ ਮੰਗੇ। ਇਸ ਦੇ ਜਵਾਬਵਿਚ ਪੇਸ਼ਵਾ ਬਾਜੀਰਾਵ ਨੇ ਕਿਹਾ ਕਿ ਮੈਂ ਤੁਹਾਨੂੰ ਸੂਈ ਦੀ ਨੋਕ ਤੇ ਲੱਗੀ ਧੂੜ ਜਿੰਨੇ ਵੀ ਅਧਿਕਾਰ ਨਹੀ ਦੇਵਾਂਗਾ, ਤੁਹਾਡਾ ਸਥਾਨ ਜਿਓਂ ਦਾ ਤਿਓਂ ਰਹੇਗਾ ਤੇ ਇਸਵਿਚ ਰੱਤੀ ਭਰ ਵੀ ਬਦਲਾਵ ਨਹੀ ਹੋਵੇਗਾ। ਏਹ ਸਬਦ ਸਿਦਨਾਕ ਦੇ ਕੰਨਵਿਚ ਉਬਲੇ ਹੋਏ ਸ਼ੀਸ਼ੇ ਵਾਂਗ ਸਾਰੇ ਸਰੀਰ ਨੂੰ ਜਲਾਉਂਦੇ ਹੋਏ ਵੜੇ ਅਤੇ ਸਿਦਨਾਕ ਨੇ ਪੇਸ਼ਵਾਵਾਂ ਨੂੰ ਸੂਈ ਦੀ ਨੋਕ ਤੇ ਪਈ ਧੂੜ ਦੀ ਕੀਮਤ ਦੱਸਣ ਦਾ ਸਕੰਲਪ ਲਿਆ। ਉਸਨੇ ਸੋਚਿਆ ਕਿ ਪੇਸ਼ਵਾਵਾਂ ਵੱਲੋਂ ਲੜਾਂਗੇ ਤਾਂ ਸਾਡੇ ਤੇ ਹੋਣ ਵਾਲੇ ਅੱਤਿਆਚਾਰਾਂਵਿਚ ਕੋਈ ਵੀ ਕਮੀਂ ਨਹੀ ਹੋਵੇਗੀ ਇਸਦੇ ਉਲਟ ਅੰਗਰੇਜਾਂ ਦੇ ਪੱਖ ਵਿਚ ਲੜਾਂਗੇ ਤਾਂ ਸਾਨੂੰ ਛੂਆ ਛੂਤ ਤੋਂ ਮੁਕਤੀ ਮਿਲੇਗੀ। ਸਾਨੂੰ ਘੱਟੋ ਘੱਟ ਮਨੁੱਖਾਂ ਵਾਂਗੂ ਜਿਉਣ ਦਾ ਮੌਕਾ ਜਰੂਰ ਮਿਲੇਗਾ। 
ਬੰਬੇ ਪ੍ਰੈਜ਼ੀਡੈਂਸੀ ਗਜ਼ਟ 'ਚ ਲਿਖਿਆ ਹੈ, ''ਕੈਪਟਨ ਫਰਾਂਸਿਸ ਸਟੌਟਨ ਦੀ ਅਗਵਾਈ ਹੇਠ ਬੰਬੇ ਨੇਟਿਵ ਇਨਫੈਂਟਰੀ (ਪੈਦਲ ਫ਼ੌਜ) ਦੀ ਪਹਿਲੀ ਰੈਜੀਮੈਂਟ ਦੀ ਦੂਜੀ ਬਟਾਲੀਅਨ ਦੇ 500 ਜਵਾਨ, 300 ਅਨਿਯਮਤ ਘੋੜਸਵਾਰਾਂ ਦੇ ਦਸਤੇ ਅਤੇ ਦੋ ਤੋਪਾਂ, ਇਕ ਸਾਰਜੈਂਟ ਤੇ ਇਕ ਲੈਫਟੀਨੈਂਟ ਸਮੇਤ 31 ਦਸੰਬਰ (1817) ਨੂੰ ਰਾਤੀਂ 8 ਵਜੇ ਸ਼ਿਰੂਰ ਤੋਂ ਪੂਨੇ ਲਈ ਰਵਾਨਾ ਹੋਏ। ਸਾਰੀ ਰਾਤ ਪੈਦਲ ਤੁਰਦੇ ਹੋਏ ਇਹ ਜਵਾਨ 25 ਮੀਲ ਦਾ ਪੈਂਡਾ ਮਾਰ ਕੇ ਸਵੇਰੇ ਕਰੀਬ 10 ਵਜੇ ਉੱਚੀ ਜ਼ਮੀਨ 'ਤੇ ਪਹੁੰਚੇ ਤਾਂ ਉਨਾਂ ਨੂੰ ਭੀਮਾ ਦਰਿਆ ਦੇ ਪਾਰ ਪੇਸ਼ਵਾ ਦੇ 23000 ਘੋੜਸਵਾਰ ਅਤੇ 5000 ਪੈਦਲ ਸੈਨਿਕਾਂ ਦੀ ਜਾਣਕਾਰੀ ਮਿਲੀ। ਅੰਗਰੇਜ਼ ਫ਼ੌਜ ਦੇ 500 ਪੈਦਲ ਸਿਪਾਹੀ ਮਹਾਰ ਸਨ ਅਤੇ ਘੋੜਸਵਾਰਾਂਵਿਚੋਂ ਵੀ ਬਹੁਤੇ ਇਸੇ ਭਾਈਚਾਰੇ ਦੇ ਸਨ। ਇਨਾਂ ਕੁੱਲ 834 ਜਵਾਨਾਂ ਨੇ ਲੜਾਈ ਦੌਰਾਨ ਲਾਸਾਨੀ ਬਹਾਦਰੀ ਦਾ ਸਬੂਤ ਦਿੰਦਿਆਂ ਪੇਸ਼ਵਾ ਫ਼ੌਜ ਦੇ ਆਹੂ ਲਾਹ ਕੇ ਰੱਖ ਦਿੱਤੇ ਤੇ ਉਨਾਂ ਨੂੰ ਜਾਨ ਬਚਾਉਣ ਲਈ ਪੇਸ਼ਵਾ ਬਾਜੀਰਾਓ ਸਮੇਤ ਮੈਦਾਨ ਛੱਡ ਕੇ ਭੱਜਣਾ ਪਿਆ। ਅੰਗਰੇਜ਼ਾਂ ਨਾਲ ਸਮਝੌਤੇ ਤਹਿਤ ਯੂਪੀਵਿਚ ਕਾਨਪੁਰ ਨੇੜੇ ਬਿਠੂਰ 'ਚ ਰਹਿ ਕੇ ਆਪਣੀ ਮੌਤ 28 ਜਨਵਰੀ, 1851 ਤੱਕ ਏਥੇ ਹੀ ਦਿਨ ਕਟੀ ਕੀਤੀ। ਇਸ ਲੜਾਈਵਿਚ ਆਪਣੀ ਫ਼ੌਜ ਦੀ ਲਾਸਾਨੀ ਬਹਾਦਰੀ ਨੂੰ ਦੀ ਸੋਭਾਵਿਚ ਅੰਗਰੇਜ਼ਾਂ ਨੇ 1851ਵਿਚ ਇਸ ਥਾਂ 'ਤੇ 65 ਫੁੱਟ ਉਚੀ ਮੀਨਾਰ-ਏ-ਫਤਹਿ ਤਾਮੀਰ ਕਰਵਾਈ, ਜਿਸ ਨੂੰ 'ਵਿਜੈ ਸਤੰਭ', 'ਰਣ ਸਤੰਭ' ਤੇ ਅੱਜ ਕੱਲ• 'ਕ੍ਰਾਂਤੀ ਸਤੰਭ' ਕਿਹਾ ਜਾਂਦਾ ਹੈ, ਜਿਸ ਦੀ ਦੇਖਰੇਖ ਪਿੰਡ ਕੋਰੇਗਾਉਂ ਭੀਮਾ ਦੇ ਸਰਪੰਚ ਦੀ ਅਗਵਾਈ ਵਾਲੀ ਕਮੇਟੀ ਕਰਦੀ ਹੈ। 
ਇਸ ਸਥਾਨ ਨੂੰ ਮੂਲਨਿਵਾਸੀ ਬਹੁਜਨਾਂ ਦੇ ਤੀਰਥ ਸਥਾਨ ਵਾਲਾ ਰੁਤਬਾ ਪਹਿਲੀ ਜਨਵਰੀ, 1927 ਨੂੰ ਹਾਸ਼ਿਲ ਹੋਇਆ ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਇਸ ਸਥਾਨ 'ਤੇ ਪੁੱਜ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਉਸ ਤੋਂ ਬਾਅਦ ਇਥੇ ਹਰ ਸਾਲ ਮੇਲਾ ਭਰਨ ਲੱਗਾ। ਹੁਣ ਹਰ ਸਾਲ ਭਾਰਤੀ ਫ਼ੌਜ ਦੀ ਮਹਾਰ ਰੈਜੀਮੈਂਟ ਵੱਲੋਂ ਇਸ ਦਿਨ ਇਥੇ ਅਧਿਕਾਰਤ ਤੌਰ 'ਤੇ ਜੰਗੀ ਯੋਧਿਆਂ ਨੂੰ ਸਲਾਮੀ ਭੇਂਟ ਕੀਤੀ ਜਾਂਦੀ ਹੈ ਤੇ ਇਸ ਵਾਰ ਇਸ ਦੇ 200 ਸਾਲਾ ਜਸ਼ਨ ਮਨਾਏ ਜਾ ਰਹੇ ਸਨ। ਪਹਿਲੀ ਜਨਵਰੀ, 2017 ਨੂੰ ਜਸ਼ਨਾਂ ਦੀ ਸ਼ੁਰੂਆਤ ਮੌਕੇ ਮੀਡੀਆ ਰਿਪੋਰਟਾਂ ਮੁਤਾਬਕ ਇਥੇ ਕਰੀਬ ਪੰਜ ਲੱਖ ਲੋਕ ਪੁੱਜੇ ਸਨ ਤੇ ਇਸ ਵਾਰ ਇਹ ਗਿਣਤੀ ਹੋਰ ਵੀ ਵਧਣ ਦੇ ਆਸਾਰ ਸਨ। 
ਏਹ ਜੇਤੂ ਦਿਵਸ਼ ਸਿੱਧੇ ਤੌਰ ਤੇ ਦੇਸ਼ ਦੀ ਸੱਤਾ ਤੇ ਕਾਬਜ ਵਿਦੇਸ਼ੀ ਆਰੀਅਨਾਂ ਨੂੰ ਸਿੱਧੀ ਚੁਨੌਤੀ ਬਣਨ ਜਾ ਰਿਹਾ ਹੈ ਕਿਉਂਕਿ ਆਰੀਆ ਅਤੇ ਅਨਾਰੀਆ ਵਿਚਕਾਰ 1818 'ਚ ਲੜੀ ਗਈ ਫੈਸਲਾਕੁੰਨ ਜੰਗ ਨੇ ਉਨ ਦਾ ਆਖਰੀ ਰਾਜ ਖਤਮ ਕਰ ਦਿੱਤਾ ਸੀ। ਭਗਵਾਂ ਬ੍ਰਿਗੇਡ ਦੇਸ਼ਵਿਚ ਮੁੜ ਹਿੰਦੂ ਰਾਜ ਦੇ ਬਹਾਨੇ ਮਨੂੰ ਸਮਿਰਤੀ ਤੇ ਪਹਿਰਾ ਦੇਣ ਵਾਲਾ ਬ੍ਰਾਹਮਣਵਾਦੀ ਪੇਸ਼ਵਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਅਤੇ ਅਜਿਹੇ ਵੀਰ ਸੰਤਭ ਉਸਦੇ ਰਸਤੇਵਿਚ ਵੱਡੇ ਰੋੜੇ ਦੇ ਸਮਾਨ ਹਨ ਜਿਥੋਂ ਮੂਲਨਿਵਾਸੀ ਬਹੁਜਨਾਂ ਨੂੰ ਅੰਦਰੂਨੀ ਊਰਜਾ ਮਿਲਣ ਲੱਗੀ ਹੈ। ਇਸ ਵਾਰ ਦੇ ਸਮਾਗਮ ਨੂੰ ਅਸਫਲ ਬਣਾਉਣ ਅਤੇ ਮੂਲਨਿਵਾਸੀ ਬਹੁਜਨਾਂ 'ਚ ਦਹਿਸ਼ਤ ਫੈਲਾਉਣ ਲਈ ਉਸਨੇ ਆਪਣੇ ਧਾਰਮਿਕ ਗੰ੍ਰਥ ਰਿਗਵੇਦਵਿਚ ਦਰਜ ਆਪਣੀਆਂ ਘਿਨੌਣੀਆਂ ਕਾਰਵਾਈਆਂ ਨੂੰ ਮੁੜ ਅਮਲਵਿਚ ਲਿਆਉਣ ਦੀ ਕੋਸ਼ਿਸ ਕੀਤੀ ਹੈ। ਜਿਸ ਨੂੰ ਦੇਸ਼ ਦੇ ਲੋਕਾਂ ਨੂੰ ਹੁਣ ਸਮਝਣਾ ਹੋਵੇਗਾ। ਜੇਕਰ ਇਸ ਨੂੰ ਮਰਾਠਾ ਬਨਾਮ ਦਲਿਤ ਲਿਖਿਆ ਜਾਵੇਗਾ ਤਾਂ ਇਸ ਦਾ ਅਰਥ ਪਿਛੜੇ ਬਨਾਮ ਦਲਿਤਾਂ ਦਾ ਟਕਰਾਓ ਹੋਵੇਗਾ। ਵਿਦੇਸ਼ੀ ਆਰੀਅਨ ਨੇ ਖੁਦ ਨੂੰ ਬਹੁਗਿਣਤੀ ਦਰਸਾਉਣ ਲਈ ਦੇਸ਼ ਦੇ ਪਿਛੜਿਆਂ ਅਤੇ ਦਲਿਤਾਂ ਭਾਵ ਭਾਰਤ ਦੇ ਮੂਲਨਿਵਾਸੀ ਬਹੁਜਨਾਂ ਨੂੰ ਹੀ ਹਿੰਦੂ ਕਿਹਾ ਤੇ ਉਹ ਖੁਦ ਨੂੰ ਅੱਜ ਵੀ ਸਨਾਤਨੀ ਜਾਂ ਵੈਦਿਕ ਧਰਮੀਂ ਅਖਵਾਉਂਦਾ ਹੈ। ਜੇਕਰ ਇਸ ਟਕਰਾਓ ਨੂੰ ਹਿੰਦੂ ਬਨਾਮ ਦਲਿਤ ਲਿਖਿਆ ਜਾਵੇਗਾ ਤਾਂ ਵੀ ਆਰੀਅਨ ਨੂੰ ਛੱਡ ਕੇ ਏਹ ਭਾਰਤ ਦੇ ਮੂਲਨਿਵਾਸੀਆਂ ਦਾ ਆਪਸੀ ਟਕਰਾਓ ਹੀ ਸਮਝਿਆ ਜਾਵੇਗਾ। ਇਸ ਲਈ ਹਰ ਇੱਕ ਪਹਿਲੂ ਨੂੰ ਵੱਖ ਵੱਖ ਕਰਨ ਅਤੇ ਬ੍ਰਾਹਮਣਵਾਦੀ ਢਾਂਚੇ ਨੂੰ ਤਾਰ ਤਾਰ ਕਰਨ ਲਈ ਇਸਨੂੰ ਵਿਦੇਸ਼ੀ ਆਰੀਅਨ ਬਨਾਮ ਭਾਰਤੀ ਮੂਲਨਿਵਾਸੀਆਂ ਦਾ ਟਕਰਾਓ ਦੇ ਨਜਰੀਏ ਤੋਂ ਦੇਖਣਾ ਤੇ ਪ੍ਰਚਾਰਨਾ ਹੋਵੇਗਾ ਤਾਂ ਕਿ ਬੋਦੀ ਵਾਲਾ ਚਲਾਕ ਆਰੀਅਨ ਕਿਤੇ ਦੇਸ਼ ਦੇ ਮੂਲਨਿਵਾਸੀਆਂ ਨੂੰ ਆਪਸਵਿਚ ਹੀ ਲੜਾ ਕੇ ਆਪਣਾ ਬ੍ਰਾਹਮਣਵਾਦੀ (ਭਗਵਾਂ) ਰਾਜ ਸਥਾਪਿਤ ਕਰਨ ਲਈ ਕੋਈ ਵੱਡੀ ਖੇਡ ਨਾ ਖੇਡ ਜਾਵੇ,,,ਚੱਲਦਾ
ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ  
9888975440


Related News