IPL ''ਚ ਇਸ ਟੀਮ ਵਲੋਂ ਖੇਡਣਾ ਚਾਹੁੰਦੇ ਸਨ ਦਿਨੇਸ਼ ਕਾਰਤਿਕ

03/23/2018 5:02:53 PM

ਨਵੀਂ ਦਿੱਲੀ (ਬਿਊਰੋ)— ਨਿਦਹਾਸ ਟਰਾਫੀ ਦੇ ਫਾਈਨਲ ਮੁਕਾਬਲੇ 'ਚ ਮੈਚ ਜੇਤੂ ਸ਼ਾਟ ਖੇਡਣ ਦੇ ਬਾਅਦ ਦਿਨੇਸ਼ ਕਾਰਤਿਕ ਭਾਰਤੀ ਕ੍ਰਿਕਟ ਫੈਂਸ ਦੇ ਦਿਲਾਂ 'ਤੇ ਰਾਜ ਕਰਨ ਲੱਗੇ ਹਨ। ਦਿਨੇਸ਼ ਕਾਰਤਿਕ ਨੇ ਇਸ ਫਾਈਨਲ ਮੁਕਾਬਲੇ 'ਚ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਹਾਰੀ ਬਾਜ਼ੀ ਜਿੱਤਾ ਦਿੱਤੀ ਸੀ। ਹੁਣ ਕਾਰਤਿਕ ਆਈ.ਪੀ.ਐੱਲ. ਸੀਜ਼ਨ-11 ਦੀ ਸ਼ੁਰੂਆਤ ਕਰਨ ਲਈ ਤਿਆਰ ਹਨ।

ਕੋਲਕਾਤਾ ਟੀਮ ਦੀ ਮਿਲੀ ਕਪਤਾਨੀ
ਗੌਤਮ ਗੰਭੀਰ ਦੀ ਵਿਦਾਈ ਤੋਂ ਬਾਅਦ ਕਾਰਤਿਕ ਨੂੰ ਕੋਲਕਾਤਾ ਟੀਮ ਦੀ ਕਪਤਾਨੀ ਮਿਲੀ ਹੈ। ਪਰ ਫਿਰ ਵੀ ਕਪਤਾਨ ਦੇ ਮਨ 'ਚ ਅਜਿਹੀ ਇੱਛਾ ਹੈ ਜੋ ਅਧੂਰੀ ਰਹਿੰਦੀ ਹੈ। ਕਾਰਤਿਕ ਨੇ ਦੱਸਿਆ ਕਿ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਸ ਲਈ ਖੇਡਣਾ ਚਾਹੁੰਦੇ ਸਨ। ਚੇਨਈ ਕਾਰਤਿਕ ਦੀ ਘਰੇਲੂ ਫ੍ਰੈਂਚਾਇਜ਼ੀ ਹੈ।

ਚੇਨਈ ਲਈ ਖੇਡਣਾ ਪਸੰਦ ਕਰਾਂਗਾ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਾਰਤਿਕ ਨੇ ਕਿਹਾ ਕਿ ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ ਤੋਂ ਹੀ ਮੈਨੂੰ ਲੱਗਦਾ ਸੀ ਕਿ ਮੈਂ ਚੇਨਈ ਲਈ ਖੇਡਾਂਗਾ, ਪਰ 10 ਸਾਲ 'ਚ ਇਕ ਵਾਰ ਵੀ ਅਜਿਹਾ ਨਾ ਹੋ ਸਕਿਆ। ਕਾਰਤਿਕ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਕਿ ਮੈਂ ਚੇਨਈ ਲਈ ਕਦੇ ਖੇਡ ਪਾਉਂਗਾ ਜਾਂ ਨਹੀਂ ਪਰ ਮੇਰਾ ਜਨਮ ਇਥੇ ਹੋਇਆ ਹੈ ਅਤੇ ਮੈਂ ਚੇਨਈ ਲਈ ਖੇਡਣਾ ਪਸੰਦ ਕਰਾਂਗਾ।

ਪ੍ਰਸ਼ੰਸਕ ਆਈ.ਪੀ.ਐੱਲ. ਦੀ ਖੂਬਸੂਰਤੀ
ਹਾਲਾਂਕਿ ਗੌਤਮ ਗੰਭੀਰ ਦੀ ਗੈਰ-ਹਾਜ਼ਰੀ ਹੁਣ ਕਾਰਤਿਕ 'ਤੇ ਕੋਲਕਾਤਾ ਟੀਮ ਨੂੰ ਇਸ ਸਾਲ ਆਈ.ਪੀ.ਐੱਲ. ਦਾ ਚੈਂਪੀਅਨ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਕਾਰਤਿਕ ਨੇ ਕਿਹਾ ਕਿ ਮੈਂ ਇਸ ਸਾਲ ਕੋਲਕਾਤਾ ਟੀਮ 'ਚ ਹਾਂ ਅਤੇ ਇਹ ਮੇਰੇ ਲਈ ਮਾਣ ਦੀ ਗੱਲ ਹੈ। ਕਾਰਤਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬੈਂਗਲੁਰੂ, ਕੋਲਕਾਤਾ, ਚੇਨਈ ਅਤੇ ਮੁੰਬਈ ਦੇ ਪ੍ਰਸ਼ੰਸਕ ਆਪਣੀ ਟੀਮ ਲਈ ਬੇਹੱਦ ਵਫਾਦਾਰ ਹਨ ਅਤੇ ਇਹ ਆਈ.ਪੀ.ਐੱਲ. ਦੀ ਖੂਬਸੂਰਤੀ ਹੈ।

7.4 ਕਰੋੜ 'ਚ ਕੋਲਕਾਤਾ ਨੇ ਖਰੀਦਿਆ
ਆਈ.ਪੀ.ਐੱਲ. ਦੇ 10 ਸਾਲ ਦੇ ਇਤਿਹਾਸ 'ਚ ਕਾਰਤਿਕ ਇਕ ਟੀਮ ਤੋਂ ਦੂਜੀ ਟੀਮ 'ਚ ਘੁੰਮਦੇ ਰਹੇ ਹਨ। ਇਸ ਸਾਲ ਕਾਰਤਿਕ ਛੇਵੇਂ ਫ੍ਰੈਂਚਾਇਜ਼ੀ ਵਲੋਂ ਖੇਡਣਗੇ। ਗੰਭੀਰ ਨੂੰ ਰਿਲੀਜ਼ ਕਰਨ ਤੋਂ ਬਾਅਦ ਕੋਲਕਾਤਾ ਨੇ ਕਾਰਤਿਕ ਨੂੰ 7.4 ਕਰੋੜ 'ਚ ਖਰੀਦਿਆ ਹੈ।


Related News