ਜੀ.ਐਨ.ਏ. ਯੂਨੀਵਰਸਿਟੀ ਵਿਚ ਪੜਦੇ ਵਿਦਿਆਰਥੀ ਹਰ ਖੇਤਰ ਵਿਚ ਮਾਰ ਰਹੇ ਨੇ ਮੱਲਾਂ

03/23/2018 5:03:51 PM

ਫਗਵਾੜਾ (ਬਿਊਰੋ)- ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ 'ਚ ਵਿਦਿਆਰਥੀ ਉੱਚ ਪੱਧਰ ਤੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਯੂਨੀਵਰਸਿਟੀ ਦਾ ਟੀਚਾ ਹੈ ਕਿ ਬੱਚੇ ਵਿਸ਼ਵ ਪੱਧਰ 'ਤੇ ਮੱਲਾਂ ਮਾਰਨ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨ। ਸਮੇਂ ਦੇ ਨਾਲ-ਨਾਲ ਵਿਦਿਆਰਥੀਆਂ ਲਈ ਚੁਣੌਤੀਆਂ ਹੋਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਯੂਨੀਵਰਸਿਟੀ ਪੱਧਰ 'ਤੇ ਅਜਿਹੀ ਸਿੱਖਿਆ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਭਵਿੱਖ਼ 'ਚ ਸਫ਼ਲ ਨਤੀਜੇ ਲਿਆ ਸਕਣ। ਵਿਦਿਆਰਥੀਆਂ ਨੂੰ ਈ-ਕਾਮਰਸ ਡਾਟਾ ਐਨਾਲੈਟਿਕਸ ਮੈਨੇਜ਼ਮੈਂਟ ਐਗਰੀ ਬਿਜ਼ਨੈੱਸ ਮੈਨੇਜ਼ਮੈਂਟ, ਬੈਂਕਿੰਗ ਐਂਡ ਰਿਸਕ ਮੈਨੇਜ਼ਮੈਂਟ ਸਣੇ ਹੋਰ ਬਹੁਤ ਸਾਰੇ ਵਿਸ਼ਿਆਂ 'ਤੇ ਸਿੱਖਿਅਤ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਵਲੋਂ ਹਾਈ ਸਕਿੱਲਡ ਪ੍ਰੋਫੈਸਰਾਂ ਵਲੋਂ ਸੌਖੀ ਭਾਸ਼ਾ ਵਿਚ ਲੈਕਚਰ ਦਿੱਤੇ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ। ਇਸ ਤੋਂ ਇਲਾਵਾ ਯੂਨੀਵਰਸਿਟੀ ਪੱਧਰ ਉੱਤੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿਚ ਵਿਦਿਆਰਥੀਆਂ ਵਲੋਂ ਆਪਣੀ ਪਰਫਾਰਮੈਂਸ ਬਦੌਲਤ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਹੈ। ਨਾਮੀ ਕੰਪਨੀਆਂ ਵਲੋਂ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਨੌਕਰੀਆਂ ਦੇ ਆਫਰ ਦਿੱਤੇ ਜਾਂਦੇ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਿਚ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। 


Related News