ਮਨਾਲੀ ਵਾਲੇ ਆਲੀਸ਼ਾਨ ਬੰਗਲੇ ''ਚ ''ਬਾਲੀਵੁੱਡ ਕੁਈਨ'' ਮਨਾਵੇਗੀ 31ਵਾਂ ਜਨਮਦਿਨ

3/23/2018 4:58:46 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਕੁਈਨ ਕੰਗਨਾ ਰਣੌਤ ਮੁੰਬਈ ਤੋਂ ਆਪਣੇ ਘਰ ਮਨਾਲੀ ਚਲੀ ਗਈ, ਜਿੱਥੇ ਉਹ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਜਨਮਦਿਨ ਮਨਾਵੇਗੀ। ਆਪਣੇ ਇਸ ਜਨਮਦਿਨ 'ਤੇ ਕੰਗਨਾ ਨੇ 'ਗੋ ਗ੍ਰੀਨ' ਥੀਮ ਰੱਖਿਆ ਹੈ। ਬਾਲੀਵੁੱਡ 'ਚ ਚਮਕ-ਧਮਕ ਤੇ ਗਲੈਮਰਸ ਅੰਦਾਜ਼ 'ਚ ਨਜ਼ਰ ਆਉਣ ਵਾਲੀ ਕੰਗਨਾ ਇੱਥੇ ਪਹਾੜੀ ਸਟਾਈਲ 'ਚ ਟਾਈਮ ਸਪੈਂਡ ਕਰ ਰਹੀ ਹੈ।

PunjabKesari
ਜਾਣਕਾਰੀ ਮੁਤਾਬਕ ਕੰਗਨਾ ਨੇ ਆਪਣੇ ਜਨਮਦਿਨ 'ਤੇ ਆਪਣੇ ਮਨਾਲੀ ਸਥਿਤ ਘਰ 'ਤੇ ਪੌਦੇ ਲਗਾਏ। ਟਵਿਟਰ 'ਤੇ ਕੰਗਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਪੌਦਾ ਲਗਾਉਂਦੀ ਹੋਈ ਦਿਖ ਰਹੀ ਹੈ। ਰਿਪੋਰਟਸ ਮੁਤਾਬਕ ਕੰਗਨਾ ਨੇ ਪਿਛਲੇ ਹਫਤੇ ਤੋਂ ਲੈ ਕੇ ਹੁਣ ਤੱਕ ਆਪਣੇ ਜਨਮਦਿਨ ਲਈ 31 ਪੌਦੇ ਲਗਾਏ ਹਨ। ਇਸ ਰਾਹੀਂ ਕੰਗਨਾ ਸਾਰਿਆ ਨੂੰ 'ਰੁੱਖ ਲਗਾਓ' ਦਾ ਸੰਦੇਸ਼ ਦੇਣਾ ਚਾਹੁੰਦੀ ਹੈ।

PunjabKesari
ਨਵੇਂ ਘਰ 'ਚ ਹੋਵੇਗਾ ਜਨਮਦਿਨ ਸੈਲੀਬ੍ਰੇਸ਼ਨ
ਅਜੇ ਕੁਝ ਹੀ ਸਮੇਂ ਪਹਿਲਾਂ ਹੀ ਕੰਗਨਾ ਨੇ ਮਨਾਲੀ 'ਚ ਆਪਣਾ ਆਲੀਸ਼ਾਨ ਬੰਗਲਾ ਬਣਵਾਇਆ ਹੈ। ਇਸ ਬੰਗਲੇ 'ਤੇ ਕਰੀਬ 30 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇੰਟਰਨੈੱਟ 'ਤੇ ਇਸ ਬੰਗਲੇ ਦੀ ਗ੍ਰਹਿ ਪ੍ਰਵੇਸ਼ ਦੀਆਂ ਕੁਝ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ, ਜਿਸ 'ਚ ਕੰਗਨਾ ਆਪਣੇ ਪਰਿਵਾਰ ਨਾਲ ਪੂਜਾ ਪਾਠ ਕਰਦੀ ਹੋਈ ਦਿਖੀ ਸੀ। ਦੱਸਿਆ ਜਾ ਰਿਹਾ ਹੈ ਕਿ ਕੰਗਨਾ ਇੱਥੇ ਆਪਣਾ ਜਨਮਦਿਨ ਸੈਲੀਬ੍ਰੇਟ ਕਰਨ ਵਾਲੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News