ਗੈਸ ਸਿਲੰਡਰ ਬਲਾਸਟ, 3 ਲੋਕ ਗੰਭੀਰ ਰੂਪ ਨਾਲ ਝੁਲਸੇ

03/23/2018 4:54:45 PM

ਔਰੰਗਾਬਾਦ— ਔਰੰਗਾਬਾਦ 'ਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਬਲਾਸਟ ਹੋਣ ਨਾਲ ਇਕ ਔਰਤ ਸਮੇਤ 3 ਲੋਕ ਝੁਲਸ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਬਾਅਦ ਆਸਪਾਸ ਦੇ ਲੋਕਾਂ ਨੇ ਫਾਇਰ ਬਿਗ੍ਰੇਡ ਦੀ ਟੀਮ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਫਾਇਰ ਬਿਗ੍ਰੇਡ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਉਪਹਾਰਾ ਥਾਣਾ ਖੇਤਰ ਦੇ ਬੁਧਈ ਕਲਾਂ ਪਿੰਡ ਦੀ ਹੈ। ਘਰ 'ਚ ਅਪ੍ਰੈਲ ਮਹੀਨੇ 2 ਲੋਕਾਂ ਦਾ ਵਿਆਹ ਹੋਣ ਵਾਲਾ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਲੋਕਾਂ ਨੇ ਜਿਊਲਰੀ ਸਮੇਤ ਲੱਖਾਂ ਦਾ ਸਮਾਨ ਖਰੀਦਿਆ ਸੀ ਜੋ ਕਿ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।


Related News