ਮੋਟੋਰੋਲਾ ਦੇ ਇਸ ਸਮਾਰਟਫੋਨ ਲਈ ਜਾਰੀ ਹੋਈ ਐਂਡਰਾਇਡ ਓਰਿਓ ਅਪਡੇਟ

03/23/2018 4:39:28 PM

ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਆਪਣੇ ਸਮਾਰਟਫੋਨ ਮੋਟੋ ਜ਼ੈੱਡ ਲਈ ਐਂਡਰਾਇਡ ਓਰਿਓ ਅਪਡੇਟ ਜਾਰੀ ਕਰ ਦਿੱਤਾ ਹੈ। ਹਾਲਾਂਕਿ ਅਜੇ ਇਹ ਅਪਡੇਟ ਸਿਰਫ ਬ੍ਰਾਜ਼ੀਲ 'ਚ ਹੀ ਉਪਲੱਬਧ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰੇਗੀ। ਕੰਪਨੀ ਨੇ ਦੱਸਿਆ ਕਿ ਮਾਈਕ੍ਰੋਸਾਫਟ ਦੇ ਯੂ.ਐੱਸ. ਅਤੇ ਯੂਰਪੀ ਵਰਜਨ ਦੇ ਗਾਹਕਾਂ ਨੂੰ ਇਸ ਅਪਡੇਟ ਲਈ ਕੁਝ ਇੰਤਜ਼ਾਰ ਕਰਨਾ ਹੋਵੇਗਾ। ਰਿਪੋਰਟ ਮੁਤਾਬਕ ਇਸ ਅਪਡੇਟ ਦੇ ਨਾਲ ਹੀ ਯੂਜ਼ਰਸ ਨੂੰ ਮਾਰਚ ਸਕਿਓਰਿਟੀ ਪੇਜ ਮਿਲ ਰਿਹਾ ਹੈ। ਇਸ ਦਾ ਫੁੱਲ ਸਾਈਜ਼ 1.4 ਜੀ.ਬੀ. ਹੈ। ਇਸ ਤੋਂ ਇਲਾਵਾ ਅਪਡੇਟ ਬਾਰੇ ਬਾਕੀ ਡਿਟੇਲ ਸਾਹਮਣੇ ਨਹੀਂ ਆਈ ਹੈ। 

ਫੋਨ ਦੀ ਫੀਚਰਸ
ਮੋਟੋ ਜ਼ੈੱਡ 'ਚ 5.5-ਇੰਚ ਦੀ ਕਵਾਡ-ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਹ ਕੁਆਲਕਾਮ ਸਨੈਪਡ੍ਰੈਗਨ 820 ਕੁਵਾਡ-ਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ। ਫੋਨ 'ਚ 64ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ, ਡਿਊਲ ਐੱਲ.ਈ.ਡੀ. ਫਲੈਸ਼, ਆਪਟਿਕਲ ਇਮੇਜ ਸਟੇਬਿਲਾਈਜੇਸ਼ਨ (O9S), 4ਕੇ ਵੀਡੀਓ ਰਿਕਾਰਡਿੰਗ 30 ਫਰੇਮ ਪ੍ਰਤੀ ਸੈਕਿੰਡ ਅਤੇ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ 60 ਫਰੇਮ ਪ੍ਰਤੀ ਸੈਕਿੰਡ ਦਿੱਤਾ ਹੈ। ਇਸ ਦੇ ਨਾਲ ਹੀ ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 
ਸਮਾਰਟਫੋਨ 'ਚ 2,600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਟਰਬੋ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਨਾਲ ਹੀ ਫੋਨ 'ਚ ਕੁਨੈਕਟੀਵਿਟੀ ਲਈ 4ਜੀ ਵੀ.ਓ.ਐੱਲ.ਟੀ.ਈ. ਸਪੋਰਟ, ਵਾਈ-ਫਾਈ 802.11 ਏਸੀ, ਐੱਨ.ਐੱਫ.ਸੀ. ਅਤੇ ਬਲੂਟੁਥ 4.1 ਅਤੇ ਯੂ.ਐੱਸ.ਬੀ. ਟਾਈਪ-ਸੀ ਸਪੋਰਟ ਦਿੱਤਾ ਗਿਆ ਹੈ।


Related News