''ਡੈਪੋ'' ਸਮਾਗਮ ''ਚ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਲਈ ਲੋਕਾਂ ਨੇ ਚੁੱਕੀ ਸਹੁੰ

03/23/2018 4:14:08 PM

ਖਡੂਰ ਸਾਹਿਬ (ਕੁਲਾਰ) : ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਯੋਧਿਆ ਅਤੇ ਨੌਜਵਾਨਾਂ ਦੇ ਆਦਰਸ਼ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਵਸ ਨੁੰ ਸਮਰਪਿਤ ਨਸ਼ਾ ਮੁਕਤ ਪੰਜਾਬ ਬਨਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਲਹਿਰ ਦੇ ਬਣੇ (ਡੈਪੋ) ਨਸ਼ਾ ਰੋਕਥਾਮ ਅਫਸਰਾਂ ਨੂੰ ਐੱਸ. ਡੀ. ਐੱਮ ਖਡੂਰ ਸਾਹਿਬ ਡਾ. ਪੱਲਵੀ ਚੌਧਰੀ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਹੋਏ ਭਾਰੀ ਇੱਕਠ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਵਾਸੀਆਂ ਨੂੰ ਲਾਈਵ ਪ੍ਰਸਾਰਣ ਰਾਹੀ ਨਸ਼ਾ ਮੁਕਤ ਪੰਜਾਬ ਬਨਾਉਣ ਦੀ ਸੁੰਹ ਚੁਕਾਈ ਗਈ। ਐੱਸ. ਡੀ. ਐੱਮ ਖਡੂਰ ਸਾਹਿਬ ਡਾ. ਪੱਲਵੀ ਚੌਧਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਜੜੋਂ ਖਤਮ ਕਰਨਾ ਅੱਜ ਮੁੱਢਲੀ ਲੋੜ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਨਸ਼ੇ ਨੇ ਬਹੁਤ ਸਾਰੇ ਘਰ ਬਰਬਾਦ ਕੀਤੇ ਹੋਏ ਹਨ ਜੋ ਲੋਕ ਇਸ ਵੇਲੇ ਨਸ਼ੇ ਦਾ ਸੰਤਾਪ ਭੋਗ ਰਹੇ ਹਨ ਉਨ੍ਹਾਂ ਲੋਕਾਂ ਦੀ ਹਾਲਤ ਕਿਸੇ ਕੋਲੋਂ ਛੁਪੀ ਹੋਈ ਨਹੀਂ। ਹਾਜ਼ਰ ਇੱਕਠ ਨੂੰ ਉਨ੍ਹਾਂ ਜ਼ੋਰਦਾਰ ਅਪੀਲ ਕੀਤੀ ਕਿ ਅੱਜ ਦੀ ਇਸ ਮੁਹਿੰਮ ਨੁੰ ਸਫਲ ਬਣਾਉਣ ਵਿਚ ਹਰੇਕ ਵਿਅਕਤੀ ਆਪਣਾ ਵੱਡਮੁੱਲਾ ਯੋਗਦਾਨ ਜ਼ਰੂਰ ਪਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆ ਲਈ ਇਕ ਖੁਸ਼ਹਾਲ ਪੰਜਾਬ ਦੀ ਸਿਰਜਨਾ ਹੋ ਸਕੇ।

ਇਸ ਮੌਕੇ ਸਤਪਾਲ ਸਿੰਘ ਡੀ. ਐੱਸ. ਪੀ ਗੋਇੰਦਵਾਲ ਸਾਹਿਬ, ਮੈਡਮ ਮਲਕੀਤ ਕੌਰ ਸੀ. ਡੀ. ਪੀ. ਓ ਖਡੂਰ ਸਾਹਿਬ, ਡਾ. ਗੁਰਦਿਆਲ ਸਿੰਘ ਬੱਲ ਖੇਤੀਬਾੜੀ ਅਫਸਰ, ਹਰਵਿੰਦਰ ਸਿੰਘ ਗਿੱਲ ਨਾਇਬ ਤਹਿਸੀਲਦਾਰ, ਡਾ.ਜੁਗਲ ਕੁਮਾਰ ਐੱਸ. ਐੱਮ. ਓ ਖਡੂਰ ਸਾਹਿਬ, ਡਾ. ਰੋਹਿਤ ਮਹਿਤਾ ਐੱਸ. ਐੱਮ. ਓ ਮੀਆਂਵਿੰਡ,ਕਵਲਜੀਤ ਸਿੰਘ ਏ. ਐੱਸ. ਐੱਫ. ਓ, ਰਾਜਵਿੰਦਰ ਸਿੰਘ ਸੁਪਰਡੈਂਟ ਜਨਰਲ ਤੇ ਸ਼ਿਵਕਰਨ ਸਿੰਘ ਰੀਡਰ ਤਹਿਸੀਲਦਾਰ ਨੇ ਵੀ ਨਸ਼ਿਆਂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਸੁਝਾਅ ਦਿੱਤੇ ਅਤੇ ਨਸ਼ਾ ਖਤਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਬਰਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਖਡੂਰ ਸਾਹਿਬ, ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ, ਬਿਕਰਮਜੀਤ ਸਿੰਘ ਇੰਸ. ਫੂਡ ਸਪਲਾਈ, ਪ੍ਰਧਾਨ ਹੀਰਾ ਸਿੰਘ ਪਟਵਾਰੀ, ਤੇਜਿੰਦਰ ਸਿੰਘ ਇੰਸ. ਫੂਡ ਸਪਲਾਈ, ਆਰ. ਪੀ ਸਿੰਘ ਪਟਵਾਰੀ, ਵਿਸ਼ਾਲ ਮਹਾਜਨ ਇੰਸ. ਫੂਡ ਸਪਲਾਈ, ਰਾਜਵਿੰਦਰ ਕੌਰ ਕਲਰਕ, ਸ਼ਿਵ, ਰਾਜਾ ਪਟਵਾਰੀ, ਡਾ. ਮਨਪ੍ਰੀਤ ਸਿੰਘ ਸਰਜਨ, ਅਰਵਿੰਦਰ ਸਿੰਘ ਚੀਫ ਫਾਰਮਾਸਿਸਟ, ਰਣਜੀਤ ਸਿੰਘ ਗੋਲਡੀ ਰਾਮਪੁਰ, ਰਵੇਲ ਸਿੰਘ ਦਾਰਾਪੁਰ ਜਨਰਲ ਸਕਤਰ ਕਾਂਗਰਸ, ਗੁਰਦੇਵ ਸਿੰਘ ਗੋਲਡੀ ਖਡੂਰ ਸਾਹਿਬ, ਸ਼ੰਕਰ ਰਾਮਪੁਰ, ਰਾਜਮਿੰਦਰ ਸਿੰਘ ਰਾਜਾ ਮੀਆਂਵਿੰਡ, ਅਮਨਦੀਪ ਸਿੰਘ ਜੇ. ਈ, ਯਾਦਵਿੰਦਰ ਸਿੰਘ ਰਾਣਾ, ਜੁਗਰਾਜ ਸਿੰਘ ਸ਼ਾਹ, ਗੁਰਭਿੰਦਰ ਸਿੰਘ ਭਿੰਦਾ ਆਦਿ ਸੈਂਕੜੇ ਲੋਕਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸਹੁੰ ਚੁੱਕੀ। ਇਸ ਮੌਕੇ ਨਸ਼ੇ ਤੇ ਚੋਟ ਮਾਰਦੇ ਨਾਟਕ ਬਾਬਾ ਫਰੀਦ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਪੇਸ਼ ਕੀਤੇ ਅਤੇ ਹਰਜੀਤ ਸਿੰਘ ਕਲਰਕ ਤਹਿਸੀਲ ਦਫਤਰ ਨੇ ਆਪਣੇ ਫਨ ਦੇ ਮੁਜਾਹਰੇ ਨਾਲ ਹਾਜ਼ਰ ਸਮੂਹ ਦਫਤਰਾਂ ਦੇ ਮੁਖੀਆਂ, ਕਰਮਚਾਰੀਆਂ ਅਤੇ ਆਮ ਜਨਤਾ ਨੂੰ ਨਸ਼ੇ ਨਾਲ ਹੋ ਰਹੀ ਬਰਬਾਦੀ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ।


Related News