ਮਮਤਾ ਬੈਨਰਜੀ ਨੂੰ ਮਿਲਣ ਪਹੁੰਚੀ ਹਸੀਨ ਜਹਾਂ

03/23/2018 4:07:26 PM

ਕੋਲਕਾਤਾ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਅੱਜ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਪਹੁੰਚੀ ਹੈ। ਆਪਣੇ ਨਾਲ ਹਸੀਨ ਜਹਾਂ ਕਈ ਤਰ੍ਹਾਂ ਦੇ ਦਸਤਾਵੇਜ਼ ਲੈ ਕੇ ਪਹੁੰਚੀ ਹੈ। ਉਨ੍ਹਾਂ ਦੇ ਹੱਥ 'ਚ ਇਕ ਮੋਟੀ ਫਾਈਲ ਹੈ ਜਿਸ 'ਚ ਸ਼ਮੀ ਦੇ ਖਿਲਾਫ ਅਹਿਮ ਦਸਤਾਵੇਜ਼ ਹਨ।

ਇਸ ਮੁਲਾਕਾਤ ਦੇ ਬਾਅਦ ਹਸੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਸਕਦੀ ਹੈ। ਮੁੱਖਮੰਤਰੀ ਨੂੰ ਮਿਲ ਕੇ ਉਹ ਮਦਦ ਦੀ ਗੁਹਾਰ ਲਗਾਵੇਗੀ। ਪਿਛਲੇ ਕਈ ਦਿਨਾਂ ਤੋਂ ਹਸੀਨ ਮਮਤਾ ਬੈਨਰਜੀ ਨੂੰ ਮਿਲਣਾ ਚਾਹੁੰਦੀ ਸੀ। ਉਨ੍ਹਾਂ ਨੇ ਇਸ ਮੁਲਾਕਾਤ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਇਨਸਾਫ ਹੋਵੇਗਾ। ਹਸੀਨ ਜਹਾਂ ਨੇ ਆਪਣੀ ਪਤੀ ਮੁਹੰਮਦ ਸ਼ਮੀ 'ਤੇ ਘਰੇਲੂ ਹਿੰਸਾ, ਮੈਚ ਫਿਕਸਿੰਗ, ਬਲਾਤਕਾਰ ਜਿਹੇ ਕਈ ਗੰਭੀਰ ਦੋਸ਼ ਲਗਾਏ ਹਨ।

ਹਸੀਨ ਜਹਾਂ ਸੋਮਵਾਰ ਨੂੰ ਮੁੱਖਮੰਤਰੀ ਨੂੰ ਮਿਲਣਾ ਚਾਹੁੰਦੀ ਸੀ। ਉਹ ਕਾਲੀਘਾਟ ਸਥਿਤ ਮੁੱਖਮੰਤਰੀ ਰਿਹਾਇਸ 'ਤੇ ਪਹੁੰਚੀ। ਹਸੀਨ ਜਹਾਂ ਲਗਾਤਾਰ ਸ਼ਮੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਹੈ। ਅਲੀਸ਼ਬਾ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਦੁਬਈ 'ਚ ਸ਼ਮੀ ਨਾਲ ਅਲੀਸ਼ਬਾ ਨੇ ਨਾ ਸਿਰਫ ਨਾਸ਼ਤਾ ਕੀਤਾ ਸਗੋਂ ਯੋਜਨਾ ਦੇ ਤਹਿਤ ਦੋਹਾਂ ਨੇ ਮੁਲਾਕਾਤ ਕੀਤੀ। 

ਜ਼ਿਕਰਯੋਗ ਹੈ ਕਿ ਹਸੀਨ ਦੇ ਦੋਸ਼ਾਂ ਦੇ ਆਧਾਰ 'ਤੇ ਪੁਲਸ ਨੇ ਦੱਖਣੀ ਅਫਰੀਕਾ ਦੌਰੇ ਦੇ ਦੌਰਾਨ ਸ਼ਮੀ ਦੇ ਹੋਟਲ ਦੇ ਵੀਡੀਓ ਫੁਟੇਜ ਦੀ ਜਾਂਚ ਦੀ ਦਿਸ਼ਾ 'ਚ ਕਦਮ ਵਧਾਇਆ ਹੈ। ਅਫਰੀਕੀ ਦੌਰ ਦੇ ਵੀਡੀਓ ਨੂੰ ਦੇਖਣ ਦੇ ਲਈ ਅਦਾਲਤ ਦੀ ਇਜਾਜ਼ਤ ਪੁਲਸ ਨੂੰ ਮਿਲ ਗਈ ਹੈ। ਹੁਣ ਹਸੀਨ ਜਹਾਂ ਮੁੱਖਮੰਤਰੀ ਨੂੰ ਮਿਲਣ ਪਹੁੰਚੀ ਹੈ।

 

ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤ ਹਨ ਸ਼ਮੀ
ਮੈਚ ਫਿਕਸਿੰਗ ਦੇ ਦੋਸ਼ਾਂ ਨੇ ਸ਼ਮੀ ਦੇ ਕਰੀਅਰ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਸਨ ਪਰ ਜਾਂਚ ਦੇ ਬਾਅਦ ਵੀਰਵਾਰ ਨੂੰ ਬੀ.ਸੀ.ਸੀ.ਆਈ. ਨੇ ਸ਼ਮੀ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਸਾਲਾਨਾ ਕਰਾਰ 'ਚ ਉਨ੍ਹਾਂ ਨੂੰ ਸ਼ਾਮਲ ਕਰ ਲਿਆ। ਇਸ ਦੇ ਬਾਅਦ ਆਈ.ਪੀ.ਐੱਲ. ਦੀ ਦਿੱਲੀ ਡੇਅਰਡੇਵਿਲਸ ਟੀਮ ਨੇ ਵੀ ਸ਼ਮੀ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ ਹੈ। ਸ਼ਮੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਲਈ ਇਮਾਨਦਾਰੀ ਨਾਲ ਖੇਡਿਆ ਹੈ। ਅੱਗੇ ਵੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ। ਉਨ੍ਹਾਂ ਲਈ ਦੇਸ਼ ਸਭ ਤੋਂ ਪਹਿਲੇ ਹੈ।

 


Related News