ਸੂਬੇਦਾਰ ਜੋਗਿੰਦਰ ਸਿੰਘ : ਅਜੈਬ ਸਿੰਘ ਦੇ ਦਿਲ ਦਾ ਹਾਲ ਕੋਈ ਨਹੀਂ ਸਮਝ ਸਕਿਆ

3/23/2018 4:08:01 PM

ਜਲੰਧਰ (ਬਿਊਰੋ)— 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਕੁਲਵਿੰਦਰ ਬਿੱਲਾ ਅਜੈਬ ਸਿੰਘ ਨਾਂ ਦੇ ਫੌਜੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਤੋਂ ਨਵਾਂ ਡਾਇਲਾਗ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਕੁਲਵਿੰਦਰ ਬਿੱਲਾ ਆਪਣੇ ਦਿਲ ਦਾ ਹਾਲ ਦੱਸਦੇ ਨਜ਼ਰ ਆ ਰਹੇ ਹਨ। ਪ੍ਰੋਮੋ ਨੂੰ ਸ਼ੇਅਰ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ, 'ਅਜੈਬ ਸਿੰਘ ਦੇ ਦਿਲ ਦਾ ਹਾਲ ਕੋਈ ਨਹੀਂ ਸਮਝ ਸਕਿਆ'।
ਫਿਲਮ ਦਾ ਇਹ ਪਹਿਲਾ ਡਾਇਲਾਗ ਪ੍ਰੋਮੋ ਹੈ, ਜਿਹੜਾ ਕਾਮੇਡੀ ਟੱਚ ਵਾਲਾ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ, ਉਨ੍ਹਾਂ ਸਾਰਿਆਂ 'ਚ ਫੌਜੀਆਂ ਦੇ ਹੌਸਲੇ ਤੇ ਜਜ਼ਬੇ ਦੀ ਗੱਲ ਕੀਤੀ ਗਈ ਹੈ। ਨਵੇਂ ਰਿਲੀਜ਼ ਹੋਏ ਪ੍ਰੋਮੋ 'ਚ ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਦੇ ਡਾਇਲਾਗ ਵੀ ਸੁਣਨ ਨੂੰ ਮਿਲ ਰਹੇ ਹਨ।

ਫਿਲਮ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤੀ ਹੈ, ਜਿਸ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਫਿਲਮ ਦੀ ਕਹਾਣੀ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਵਲੋਂ ਲਿਖੀ ਗਈ ਹੈ। ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਫਿਲਮ 'ਚ ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਚਰਨ ਸਿੰਘ, ਸ਼ਰਨ ਮਾਨ, ਜੱਗੀ ਸਿੰਘ, ਨਿਰਮਲ ਰਿਸ਼ੀ, ਰੌਸ਼ਨ ਪ੍ਰਿੰਸ, ਰਘਵੀਰ ਬੋਲੀ ਤੇ ਜੋਰਡਨ ਸੰਧੂ ਸਮੇਤ ਕਈ ਕਲਾਕਾਰ ਮੁੱਖ ਭੂਮਿਕਾ 'ਚ ਹਨ। ਕੱਲ ਫਿਲਮ ਦਾ ਮਿਊਜ਼ਿਕ ਰਿਲੀਜ਼ ਹੋਵੇਗਾ। ਫਿਲਮ ਦੇ ਮਿਊਜ਼ਿਕ ਨੂੰ 'ਦਿ ਟਾਈਮਸ ਸਕੁਏਅਰ' ਨਿਊਯਾਰਕ ਵਿਖੇ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News