ਕੇਜਰੀਵਾਲ ਦੀ ਮੁਆਫੀ ਬਾਰੇ ਇਹ ਕੀ ਕਹਿ ਗਏ ਗਰੁਪ੍ਰੀਤ ਘੁੱਗੀ (ਵੀਡੀਓ)

03/23/2018 7:28:18 PM

ਜਲੰਧਰ (ਸੋਨੂੰ) : ਕੇਜਰੀਵਾਲ ਨੇ ਖੁਦ ਆਪਣੀ ਮੁਆਫੀ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਇਹ ਕਹਿਣਾ ਹੈ ਪੰਜਾਬੀ ਕਲਾਕਾਰ ਤੇ 'ਆਪ' ਦੇ ਪੰਜਾਬ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਘੁੱਗੀ ਦਾ। ਗੁਰਪ੍ਰੀਤ ਜਲੰਧਰ ਵਿਖੇ ਪਹੁੰਚੇ ਹੋਏ ਸਨ। ਗਰੁਪ੍ਰੀਤ ਨੇ ਕਿਹਾ ਕਿ ਮੁਆਫੀ ਪਿੱਛੇ ਕੇਜਰੀਵਾਲ ਦਾ ਇਹ ਤਰਕ ਦੇਣਾ ਕਿ ਉਹ ਤਰੀਕਾਂ ਭੁਗਤਣ 'ਚ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦੇ, ਸਾਬਿਤ ਕਰਦਾ ਹੈ ਕਿ ਕੇਜਰੀਵਾਲ ਨੇ ਦਿਲੋਂ ਮੁਆਫੀ ਨਹੀਂ ਮੰਗੀ।
ਗੁਰਪ੍ਰੀਤ ਨੇ ਉਸ ਸਮੇਂ ਨੂੰ ਸਰਾਪ ਦੱਸਿਆ ਜਦੋਂ ਉਨ੍ਹਾਂ ਤੇ ਉਨ੍ਹਾਂ ਵਰਗੇ ਕਿੰਨੇ ਹੀ ਲੋਕਾਂ ਨੇ ਕੇਜਰੀਵਾਲ ਦੇ ਪਿੱਛੇ ਲੱਗ ਕੇ ਪੰਜਾਬ ਨੂੰ ਦੁਨੀਆ ਭਰ 'ਚ ਨਸ਼ਿਆਂ ਦੀ ਮੰਡੀ ਵਜੋਂ ਪੇਸ਼ ਕਰ ਦਿੱਤਾ।


Related News