ਚੋਰਾਂ ਨੇ ਬਣਾਇਆ ਪ੍ਰਵਾਸੀ ਭਾਰਤੀ ਦੇ ਘਰ ਨੂੰ ਨਿਸ਼ਾਨਾ, ਗਹਿਣੇ ਅਤੇ ਨਕਦੀ ਚੋਰੀ

03/23/2018 4:06:35 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਚੋਰਾਂ ਨੇ ਬੀਤੀ ਰਾਤ ਪਿੰਡ ਦਬੁਰਜੀ 'ਚ ਪ੍ਰਵਾਸੀ ਭਾਰਤੀ ਭਰਾਵਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਗੁਰਮੀਤ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਪਤਨੀ ਸਮੇਤ ਪ੍ਰਵਾਸੀ ਭਾਰਤੀ ਪੁੱਤਰਾਂ ਨੂੰ ਮਿਲਣ ਇਟਲੀ ਗਿਆ ਹੋਇਆ ਸੀ ਅਤੇ ਉਸ ਦੇ ਬਜ਼ੁਰਗ ਪਿਤਾ ਪੂਰਨ ਸਿੰਘ ਦਵਾਈ ਲੈਣ ਆਪਣੀ ਬੇਟੀ ਕੋਲ ਜਲੰਧਰ ਗਏ ਹੋਏ ਸਨ।

PunjabKesari

 ਚੋਰਾਂ ਨੇ ਘਰ 'ਚੋਂ ਲਗਭਗ 1 ਲੱਖ 25 ਹਜ਼ਾਰ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਦੋ ਐੱਲ ਈ. ਡੀ. ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।  


Related News