ਸੜਕ ਹਾਦਸੇ ''ਚ ਹੋਈਆਂ ਮੌਤਾਂ ''ਤੇ ਸੀ.ਐਮ ਯੋਗੀ ਨੇ ਜਤਾਇਆ ਦੁੱਖ

03/23/2018 3:56:50 PM

ਲਖਨਊ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਪ੍ਰਤਾਪਗੜ੍ਹ 'ਚ ਹੋਈ ਸੜਕ ਹਾਦਸੇ 'ਚ ਮਰਨ ਵਾਲਿਆਂ ਦੇ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ।
ਜਾਣਕਾਰੀ ਮੁਤਾਬਕ ਮੁੱਖਮੰਤਰੀ ਨੇ ਹਾਦਸੇ 'ਚ ਮਰੇ ਹੋਏ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਦੁੱਖੀ ਪਰਿਵਾਰਕ ਮੈਬਰਾਂ ਦੇ ਪ੍ਰਤੀ ਆਪਣੀ ਹਾਰਦਿਕ ਹਮਦਰਦੀ ਵਿਅਕਤ ਕੀਤੀ ਹੈ। ਉਨ੍ਹਾਂ ਨੇ ਜ਼ਖਮੀਆਂ ਨੂੰ ਜਲਦੀ ਸਿਹਤ ਲਾਭ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੇ ਇਲਾਜ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। 
ਜੌਨਪੁਰ ਜ਼ਿਲੇ ਦੇ ਮੁਗਰਾਬਾਦਸ਼ਾਹਪੁਰ ਖੇਤਰ ਦੇ ਗੋਰੈਯਾ ਡੀਹ ਪਿੰਡ ਵਾਸੀ ਕੁਝ ਲੋਕ ਇਕ ਟੈਂਪੂ 'ਚ ਸਵਾਰ ਹੋ ਕੇ ਪ੍ਰਤਾਪਗੜ੍ਹ 'ਚ ਦੇਵੀ ਦਰਸ਼ਨ ਲਈ ਜਾ ਰਹੇ ਸਨ। ਫਤਨਪੁਰ ਖੇਤਰ 'ਚ ਇਕ ਤੇਜ਼ ਰਫਤਾਰ ਟਰੱਕ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ।


Related News